ਅਕਾਲੀ ਦਲ ਤੋਂ ਗਠਜੋੜ ਟੁੱਟਣ ਤੋਂ ਬਾਅਦ ਮੁਨੀਸ਼ ਧੀਰ ਬੀਜੇਪੀ ਪ੍ਰਧਾਨ ਜਿਲਾ ਜਲੰਧਰ ਦਿਹਾਤੀ ਦਾ ਆਇਆ ਬਿਆਨ

ਨਕੋਦਰ 26 ਮਾਰਚ (ਏ.ਐਲ.ਬਿਉਰੋ) ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ 13 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ’ਤੇ ਦਿੱਤੀ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਸੁਨੀਲ ਜਾਖੜ ਨੇ ਇਨ੍ਹਾਂ ’ਤੇ ਵਿਰਾਮ ਲਗਾ ਦਿੱਤਾ ਹੈ। ਗਠਜੋੜ ਟੁੱਟਣ ਤੋਂ ਬਾਅਦ ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਦਿਹਾਤੀ (ਦੱਖਣੀ) ਨੇ ਕਿਹਾ ਕਿ ਹਾਈਕਮਾਂਡ ਦਾ ਜੋ ਫੈਸਲਾ ਆਇਆ ਹੈ, ਉਹ ਬਹੁਤ ਵੱਧੀਆ ਫੈਸਲਾ ਹੈ। ਬੀਜੇਪੀ ਹਾਈਕਮਾਂਡ ਨੇ ਇਹ ਫੈਸਲਾ ਲੋਕਾਂ ਦੀ ਰਾਏ, ਪਾਰਟੀ ਵਰਕਰਾਂ ਦੀ ਰਾਏ, ਲੀਡਰ ਸਾਹਿਬਾਨ ਦੀ ਰਾਏ ਜਾਣਨ ਤੋਂ ਬਾਅਦ ਪੰਜਾਬ ਦੇ ਭਵਿੱਖ, ਜਵਾਨੀ, ਨੌਜਵਾਨਾਂ ਤੇ ਪੱਛੜੇ ਵਰਗਾਂ ਦੀ ਬਿਹਤਰੀ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ-ਭਾਜਪਾ ਗਠਜੋੜ ਸਬੰਧੀ ਕਿਆਸਅਰਾਈਆਂ ਨੂੰ ਵੀ ਵਿਰਾਮ ਲੱਗ ਗਿਆ ਹੈ। ਮੁਨੀਸ਼ ਧੀਰ ਨੇ ਕਿਹਾ ਕਿ ਜੋ ਕੰਮ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਰਹਿਨੁਮਾਈ ਹੇਠ ਕੀਤੇ ਹਨ, ਉਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐੱਮਐੱਸਪੀ ਦਾ ਇਕ-ਇਕ ਪੈਸਾ ਉਨ੍ਹਾਂ ਦੇ ਖਾਤਿਆਂ ’ਚ ਇਕ ਹਫ਼ਤੇ ਦੇ ਅੰਦਰ ਪੁੱਜਾ। ਪੰਜਾਬ ਦੇ ਸੁਨਹਿਰੀ ਭਵਿੱਖ, ਪੰਜਾਬ ਦੀ ਸੁਰੱਖਿਆ ਤੇ ਸਰਹੱਦਾਂ ਦੀ ਮਜ਼ਬੂਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀ ਨੇ ਇਹ ਫੈਸਲਾ ਲਿਆ ਹੈ। ਮੁਨੀਸ਼ ਧੀਰ ਬੀਜੇਪੀ ਪ੍ਰਧਾਨ ਨੇ ਕਿਹਾ ਕਿ ਇਸ ਫੈਸਲੇ ਦਾ ਸਵਾਗਤ ਬੀਜੇਪੀ ਜਿਲਾ ਜਲੰਧਰ ਦਿਹਾਤੀ ਦੇ ਸਾਰੇ ਮੰਡਲ ਦੇ ਪ੍ਰਧਾਨ, ਕਾਰਜਕਰਤਾਵਾਂ ਨੇ ਕੀਤਾ ਹੈ ਅਤੇ ਕਿਹਾ ਕਿ ਹੁਣ ਅਸੀਂ ਪੰਜਾਬ ਚ ਬੀਜੇਪੀ ਪਾਰਟੀ ਲਈ ਹੋਰ ਦਿਨ ਰਾਤ ਮੇਹਨਤ ਕਰਾਂਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ 13 ਸੀਟਾਂ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਜਿਤਾਵਾਂਗੇ ਅਤੇ ਪੰਜਾਬ ਦਾ ਹਰ ਨਾਗਰੀਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਭਰ ਚ ਕੀਤੇ ਜਾ ਰਹੇ ਵਿਕਾਸ ਕੰਮਾਂ ਕਾਰਨ ਬੀਜੇਪੀ ਦੇ ਨਾਲ ਜੁੜ ਰਿਹਾ ਹੈ।
