ਅਕਾਲੀ ਦਲ ਵੱਲੋਂ ਦਿੱਤੀਆਂ ਲੋਕ ਭਲਾਈ ਸਕੀਮਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬੰਦ ਕਰਕੇ ਲੋਕ ਕੀਤੇ ਨਿਹੱਥੇ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਵੱਖ-ਵੱਖ ਸਿਆਸੀ ਲੀਡਰਾਂ ਦੇ ਬੱਚੇ ਚੋਣ ਪ੍ਰਚਾਰ ਵਿੱਚ ਕੁੱਦੇ ਹੋਏ ਹਨ।ਉੱਥੇ ਸੁਖਬੀਰ ਸਿੰਘ ਬਾਦਲ ਦੇ ਫਰਜੰਦ ਅਨੰਤਵੀਰ ਸਿੰਘ ਬਾਦਲ ਨੇ ਆਪਣੀ ਮਾਤਾ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਬੁਢਲਾਡਾ ਦੇ ਕਈ ਪਿੰਡਾਂ,ਸ਼ਹਿਰ ਬੁਢਲਾਡਾ ਅਤੇ ਬਰੇਟਾ ਸ਼ਹਿਰ ਵਿਖੇ ਵਰਕਰ ਮੀਟਿੰਗ ਕੀਤੀ। ਅਨੰਤਵੀਰ ਸਿੰਘ ਬਾਦਲ ਵੱਲੋਂ ਨੁੱਕੜ ਮੀਟਿੰਗ ਦੌਰਾਨ ਸੰਬੋਧਨ ਕਰਦੇ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ ਸਿਰ ਭਲਾਈ ਸਕੀਮਾਂ ਬਿਨਾਂ ਕਿਸੇ ਭੇਦਭਾਵ ਤੋਂ ਚਲਾਈਆਂ ਗਈਆਂ ਹਨ।ਜਿਸ ਨੂੰ ਲੋਕ ਅੱਜ ਵੀ ਯਾਦ ਕਰਕੇ ਦੂਜੀਆਂ ਪਾਰਟੀਆਂ ਨੂੰ ਕੋਸਦੇ ਰਹਿੰਦੇ ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨ ਅਤੇ ਕਿਰਸਾਨੀ ਨੂੰ ਮਜਬੂਤ ਕਰਨ ਲਈ ਪੰਜਾਬ ਅੰਦਰ ਲੱਖਾਂ ਕਿਸਾਨਾਂ ਨੂੰ ਮੁਫ਼ਤ ਟਿਊਬਵੈਲ ਕਨੈਕਸ਼ਨ, ਗਰੀਬ ਵਰਗ ਲਈ ਆਟਾ ਦਾਲ ਸਕੀਮ, ਲੜਕੀਆਂ ਲਈ ਸ਼ਗਨ ਸਕੀਮ,ਪੀਣ ਵਾਲੇ ਸ਼ੁੱਧ ਪਾਣੀ ਦੇ ਆਰ.ਓ. ਪਲਾਟ ਤੋਂ ਇਲਾਵਾ ਨੇਕਾ ਯੋਜਨਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ। ਪਰੰਤੂ ਸਮੇਂ ਦੀਆਂ ਸਰਕਾਰ ਨੇ ਇਨ੍ਹਾਂ ਯੋਜਨਾਵਾਂ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ।ਪਰ ਅੱਜ ਪੰਜਾਬ ਦੇ ਅਣਖੀ ਲੋਕ ਸੂਬੇ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਭਵਿੱਖ ਵਜੋਂ ਦੇਖ ਰਹੇ ਹਨ।ਉਨਾਂ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਨੂੰ ਵੱਡੀ ਗਿਣਤੀ ਚ ਵੋਟਾਂ ਪਾ ਕੇ ਲੋਕ ਸਭਾ’ਚੋਂ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ। ਇਸ ਮੌਕੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ,ਰਜਿੰਦਰ ਸੈਣੀ ਝੰਡਾ,ਹਰਮੇਲ ਸਿੰਘ ਕਲੀਪੁਰ,ਬੱਲਮ ਸਿੰਘ ਕਲੀਪੁਰ,ਅਮਰਜੀਤ ਸਿੰਘ ਕੁਲਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਮੌਜੂਦ ਸਨ।
