ਅਟਵਾਲ ਨੇ ਬਾਬੂ ਜਗਜੀਵਨ ਰਾਮ ਨੂੰ ਯਾਦ ਕੀਤਾ

ਨੂਰਮਹਿਲ (ਤੀਰਥ ਚੀਮਾ ) ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਤੇ ਐਮ ਐਲ ਏ ਸਵਰਗੀ ਗੁਰਬਿੰਦਰ ਸਿੰਘ ਅਟਵਾਲ ਦੇ ਸਪੁੱਤਰ ਰਾਜਪਾਲ ਸਿੰਘ ਅਟਵਾਲ ਨੇ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਨੂੰ ਉਹਨਾਂ ਦੇ 117 ਵੇਂ ਜਨਮ ਦਿਨ ਤੇ ਯਾਦ ਕਰਦਿਆਂ ਦਿੱਲੀ ਵਿਖ਼ੇ ਉਹਨਾਂ ਦੀ ਸਮਾਰਕ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ l ਅਟਵਾਲ ਨੇ ਕਿਹਾ ਕੇ ਬਾਬੂ ਜਗਜੀਵਨ ਰਾਮ ਇੱਕ ਮਿਹਨਤੀ ਤੇ ਦਲਿਤਾਂ ਦੀ ਭਲਾਈ ਲਈ ਹਮੇਸ਼ਾਂ ਯਤਨ ਕਰਦੇ ਰਹਿੰਦੇ ਸਨ ਅਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਦੇਸ਼ ਅਤੇ ਦਲਿਤਾਂ ਦੀ ਭਲਾਈ ਲਈ ਦੇ ਕੰਮਾਂ ਲਈ ਲਾ ਦਿੱਤਾ ll ਇਸ ਮੌਕੇ ਉਹ ਬਾਬੂ ਜਗਜੀਵਨ ਰਾਮ ਦੀ ਲੜਕੀ ਸਾਬਕਾ ਡਿਪਟੀ ਸਪੀਕਰ ਮੀਰਾ ਕੁਮਾਰ ਨੂੰ ਵੀ ਮਿਲੇ l ਉਹਨਾਂ ਦੀ ਲੜਕੀ ਸਵਾਤੀ ਵੀ ਇਸ ਮੌਕੇ ਮੌਜੂਦ ਸੀ l
