September 27, 2025
#Latest News

ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾ ਰਹੇ ਮੋਟਰਸਾਈਕਲ ਸਵਾਰਾਂ ਦੀ ਟਰੈਕਟਰ ਟਰਾਲੀ ਨਾਲ ਹੋਈ ਟੱਕਰ ਦੋ ਦੀ ਮੌਤ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬਹੁਤ ਹੀ ਦੁੱਖ ਨਾਲ ਦੱਸਿਆ ਜਾਂਦਾ ਹੈ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਡਰਾਇਵਰ ਭਾਈ ਨੱਥਾ ਸਿੰਘ ਜੀ ਦੇ ਬੇਟੇ ਗੁਪਾਲ ਸਿੰਘ ਅਤੇ ਗਿਆਨੀ ਦਰਸ਼ਨ ਸਿੰਘ ਜੀ ਬਰ੍ਹੇ ਦੇ ਬੇਟੇ ਅਕਾਸ਼ਦੀਪ ਸਿੰਘ ਦੀ ਸਵੇਰੇ ਚੀਮਾ ਮੰਡੀ ਕੋਲ ਐਕਸੀਡੈਂਟ ਹੋ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ। ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਇੰਚਾਰਜ ਮਾਸਟਰ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਇਹ ਛੇ ਨੌਜਵਾਨ ਤਿੰਨ ਮੋਟਰਸਾਇਕਲਾਂ ਤੇ ਅਨੰਦਪੁਰ ਸਾਹਿਬ ਹੌਲਾ ਮਹੱਲੇ ਤੇ ਜਾ ਰਹੇ ਸਨ ਕਿ ਚੀਮਾ ਮੰਡੀ ਕੋਲ ਟਰੈਕਟਰ ਦੇ ਇੱਕ ਦਮ ਮੁੜਨ ਕਾਰਨ ਇੱਕ ਮੋਟਰਸਾਈਕਲ ਨਾਲ ਦੁਰਘਟਨਾ ਵਾਪਰ ਗਈ।ਜਿਸ ਕਾਰਨ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਨੌਜਾਵਨ ਗੋਪਾਲ ਸਿੰਘ (22 ਸਾਲਾ) ਪੁੱਤਰ ਨੱਥਾ ਸਿੰਘ ਬੁਢਲਾਡਾ ਅਤੇ ਅਕਾਸ਼ਦੀਪ (19 ਸਾਲ) ਪੁੱਤਰ ਦਰਸ਼ਨ ਸਿੰਘ ਪਿੰਡ ਬਰ੍ਹੇ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨੂੰ ਥਾਣਾ ਚੀਮਾਂ ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ। ਥਾਣਾ ਚੀਮਾਂ ਪੁਲਿਸ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਇੰਚਾਰਜ ਮਾਸਟਰ ਕੁਲਵੰਤ ਸਿੰਘ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਕਰ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਹੈ।ਮਿ੍ਰਤਕ ਨੌਜਵਾਨਾਂ ਦੇ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਵੀ ਭਾਰੀ ਸਦਮੇ ਦਾ ਮਾਹੌਲ ਜਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਇਨ੍ਹਾਂ ਦੋ ਨੌਜਵਾਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਪੋਸਟਮਾਰਟਮ ਬਾਅਦ ਗੁਪਾਲ ਸਿੰਘ ਪੁੱਤਰ ਸ਼੍ਰ ਨੱਥਾ ਸਿੰਘ ਦੀ ਮਿ੍ਤਕ ਦੇਹ ਦਾ ਸਸਕਾਰ ਸ਼ਾਮ ਲਗਭਗ 4.30 ਵਜੇ ਰੁਆਇਲ ਸਿਟੀ ਸਾਹਮਣੇ ਪੰਜਾਬੀ ਸਭਾ ਸ਼ਮਸ਼ਾਨਘਾਟ ਬੁਢਲਾਡਾ ਵਿਖੇ ਅਤੇ ਅਕਾਸ਼ਦੀਪ ਸਿੰਘ ਪੁੱਤਰ ਭਾਈ ਦਰਸ਼ਨ ਸਿੰਘ ਜੀ ਬਰ੍ਹੇ ਦਾ ਸਸਕਾਰ ਸ਼ਾਮ 5 ਵਜੇ ਪਿੰਡ ਬਰ੍ਹੇ ਕੀਤਾ ਜਾਵੇਗਾ। ਇਸ ਦੁੱਖ ਦੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ।

Leave a comment

Your email address will not be published. Required fields are marked *