ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ ਰਜਿ ਭੁੰਗਰਨੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਦੇ ਬੱਚਿਆਂ ਨੂੰ ਬੈਂਚ ਦਿੱਤੇ ਗਏ

ਹੁਸ਼ਿਆਰਪੁਰ ਪਿੰਡ ਮਾਨਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅਮਰ ਕੌਰ- ਚਰਨ ਕੌਰ ਵੈਲਫੇਅਰ ਸੋਸਾਇਟੀ ਰਜਿ: ਭੁੰਗਰਨੀ ਹੁਸ਼ਿਆਰਪੁਰ ਵੱਲੋਂ ਬੱਚਿਆਂ ਨੂੰ ਬੈਠਣ ਲਈ 50 ਹਜਾਰ ਰੁਪਏ ਦੇ ਬੈਂਚ ਦਿੱਤੇ ਗਏ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਜਸਵਿੰਦਰ ਕੌਰ ਪਰਮਾਰ ਅਮਰੀਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੜ੍ਹਾਈ ਤੀਜਾ ਨੇਤਰ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਹੈ ਕਿ ਸਾਰੇ ਜਥੇਬੰਦੀਆਂ ਅਤੇ ਸੋਸਾਇਟੀਆਂ ਨੂੰ ਲੋਕ ਭੁਲਾਈ ਦੇ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਮੈਡਮ ਜਸਵਿੰਦਰ ਕੌਰ ਪਰਮਾਰ ਅਮਰੀਕਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਨੂੰ ਵਿਸ਼ੇਸ਼ ਯੋਗਦਾਨ ਦੇਣ ਤੇ ਧੰਨਵਾਦ ਕੀਤਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ ਰਜਿਸਟਰਡ ਭੁੰਗਰਨੀ ਹੁਸ਼ਿਆਰਪੁਰ ਵੱਲੋਂ ਪਿਛਲੇ ਕਾਫੀ ਸਮਾਂ ਤੋਂ ਵੱਖ-ਵੱਖ ਪਿੰਡਾਂ ਵਿੱਚ ਲੋਕ ਭੁਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਪਰਹਾਰ ਅਮਰੀਕਾ , ਸਰਪ੍ਰਸਤ ਮੈਡਮ ਜਸਵਿੰਦਰ ਕੌਰ ਪਰਮਾਰ ਅਮਰੀਕਾ, ਪ੍ਰਧਾਨ ਜਸਵੀਰ ਸਿੰਘ ਮਿਨਹਾਸ, ਜਗਤਾਰ ਸਿੰਘ ਭੁੰਗਰਨੀ ਮੀਤ ਪ੍ਰਧਾਨ, ਜਨਰਲ ਸਕੱਤਰ ਪਰਮਿੰਦਰ ਸਿੰਘ ਪੋਸੀ, ਬਲਵੀਰ ਸਿੰਘ ਤੰਬੜ, ਸੁਰਜੀਤ ਸਿੰਘ ਮਸੂਤਾ ਖਜਾਨਚੀ, ਜਗਤਾਰ ਸਿੰਘ ਸੀ ਐਚ ਟੀ, ਸਤਵਿੰਦਰ ਸਿੰਘ ਈ ਟੀਮ ਟੀ, ਤਰਸੇਮ ਦੀਵਾਨਾ ਸੀਨੀਅਰ ਪੱਤਰਕਾਰ ਹੁਸ਼ਿਆਰਪੁਰ, ਬਲਬੀਰ ਸਿੰਘ ਸੈਣੀ ਸੀਨੀਅਰ ਪੱਤਰਕਾਰ ਹੁਸ਼ਿਆਰਪੁਰ, ਚੰਦਰਪਾਲ ਹੈਪੀ ਮਾਨਾ ਚੇਅਰਮੈਨ ਯੂਨਿਟ ਮੇਹਟੀਆਣਾ, ਮਨਦੀਪ ਕੌਰ ਪੰਚ, ਰਾਜਾ ਲੰਬੜਦਾਰ, ਬੂਟੀ ਮਾਨਾ, ਪਰਮਜੀਤ ਸਿੰਘ, ਨੇਕੂ ਅਜਨੋਹਾ, ਹੈਪੀ ਫਤਿਹਗੜ੍ਹ, ਵੀਰਪਾਰ ਰਠੋਲੀ, ਯੂਨਿਟ ਮੇਹਟੀਆਣਾ ਦੇ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ, ਮਨਵੀਰ ਸਿੰਘ ਬੱਡਲਾ ਪ੍ਰੈਸ ਸਕੱਤਰ, ਪਰਮਜੀਤ ਸਿੰਘ ਜਨਰਲ ਸਕੱਤਰ, ਦੀਪਕ ਪੁਰਹੀਰਾਂ, ਮੋਹਣ ਸਿੰਘ ਡਾਂਡੀਆਂ ਯੂਨਿਟ ਮੇਹਟੀਆਣਾ ਮੀਤ ਪ੍ਰੈਸ ਸਕੱਤਰ ਆਦਿ ਹਾਜ਼ਰ ਸਨ।
