ਅਮਰ ਸ਼ਹੀਦ 108 ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਸੰਘੇ ਜਾਗੀਰ ਵਿੱਖੇ ਛਬੀਲ ਲਗਾਈ

ਨੂਰਮਹਿਲ (ਤੀਰਥ ਚੀਮਾ) ਪਿੰਡ ਸੰਘੇ ਜਾਗੀਰ ਵਿਖੇ ਡਾ.ਬੀ.ਆਰ.ਅੰਬੇਡਕਰ ਮਿਸ਼ਨ ਸੋਸਾਇਟੀ ( ਰਜਿ.) ਸੰਘੇ ਜਾਗੀਰ ਵੱਲੋ ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾ ਨੰਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਹਰੇਕ ਸਾਲ ਦੀ ਤਰਾਂ ਲਗਾਈ ਗਈ। ਅਤੇ ਕੜਾਹ ਪਰਸਾਦ ਅਤੇ ਚਣਿਆਂ ਦੇ ਲੰਗਰ ਵੀ ਲਗਾਏ ਗਏ। ਸੰਤ ਰਾਮਾ ਜੀ ਦੇ ਕੌਮ ਨੂੰ ਸਮਰਪਿਤ ਕੰਮਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਊਨਾ ਦੀ ਸਮਾਜ ਪ੍ਰਤੀ ਲਗਨ ਅਤੇ ਸਮਾਜ ਨੂੰ ਬਰਾਬਰਤਾ ਦਾ ਦਰਜਾ ਦਿਵਾਉਣ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ ਗਿਆ। ਏਸ ਮੌਕੇ ਤੇ ਊਨਾ ਨੂੰ ਸ਼ਰਧਾ ਪੂਰਬਕ ਯਾਦ ਕਰਦੇ ਹੋਏ ਸੰਤ ਰਾਮਾ ਜੀ ਨੂੰ ਨਮਨ ਕੀਤਾ ਗਿਆ। ਏਸ ਮੌਕੇ ਤੇ ਬਸਪਾ ਨਕੋਦਰ ਲੀਡਰਸ਼ਿਪ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਏਸ ਮੌਕੇ ਚੇਅਰਮੈਨ ਕਸ਼ਮੀਰੀ ਲਾਲ, ਪ੍ਰਧਾਨ ਪ੍ਰੇਮ ਲਾਲ, ਸੈਕਟਰੀ ਹਰਬੰਸ ਲਾਲ,ਤਰਸੇਮ ਲਾਲ,ਓਮ ਪ੍ਰਕਾਸ਼ ਮੰਗਾ,ਬਲਵੀਰ ਰਾਮ,ਪਾਠੀ ਹਰਬੰਸ ਲਾਲ ਜੀ,ਹੰਸ ਰਾਜ,ਲਖਵਿੰਦਰ ਪਾਲ,ਜੋਗ ਰਾਜ , ਕੁਲਦੀਪ ਰਾਜ,ਜਸਕਰਨ ਸਿੰਘ,ਸੁੱਖਾ,ਸਨੀ,ਅਭੀ,ਲੱਭਾ,ਭਿੰਦੂ,ਸੋਮਾ,ਆਦਿ ਹਾਜ਼ਰ ਸਨ।
