ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮੋਦੀ ਦੀ ਤਾਨਾਸ਼ਾਹੀ ਦਾ ਸਬੂਤ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਲੋਕਤੰਤਰ ਦਾ ਸਿੱਧਾ ਘਾਣ ਹੈ। ਭਾਰਤੀ ਜਨਤਾ ਪਾਰਟੀ ਅਤੇ ਨਰੇਂਦਰ ਮੋਦੀ ਨੂੰ ਇਮਾਨਦਾਰੀ ਤੋਂ ਡਰ ਲਗ ਰਿਹਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਨੋਜ ਕੁਮਾਰ ਅਰੋੜਾ ਨੇ ਪ੍ਰੈਸ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਮੋਦੀ ਨੂੰ ਹੁਣ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ। ਮੋਦੀ ਸਰਕਾਰ ਹੁਣ ਸਿੱਧੇ ਤੌਰ ਤੇ ਤਾਨਾਸ਼ਾਹੀ ਤੇ ਉਤਰ ਆਈ ਹੈ ਅਤੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਲੀਡਰਾਂ ਨੂੰ ਬੇ ਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਤਾਂ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੀ ਸੋਚ ਜੋ ਕਿ ਹਰ ਵਲੰਟੀਅਰ ਦੀ ਸੋਚ ਬਣ ਚੁੱਕੀ ਹੈ ਉਸਨੂੰ ਗਿ੍ਫ਼ਤਾਰ ਕਰਨਾ ਮੁਸ਼ਕਿਲ ਹੈ। ਆਮ ਆਦਮੀ ਪਾਰਟੀ ਦਾ ਕੱਲਾ ਕੱਲਾ ਵਰਕਰ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਨਾਲ ਖੜ੍ਹਾ ਹੈ। ਈ ਡੀ ਅਤੇ ਮੋਦੀ ਹੁਣ ਹਿਟਲਰ ਦਾ ਰੂਪ ਲੈ ਚੁੱਕੇ ਹਨ। ਮੋਦੀ ਨੇ ਹਾਰ ਦੇ ਡਰ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਬੁਲਾਰੇ ਅਤੇ ਇਮਾਨਦਾਰ ਨੇਤਾ ਮਨੀਸ਼ ਸਿਸੋਦੀਆ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ।ਸਤਿੰਦਰ ਜੈਨ ਨੇ ਸਿਹਤ ਦੇ ਖੇਤਰ ਵਿੱਚ ਸੁਧਾਰ ਕੀਤੇ ਅਤੇ ਬਹੁਤ ਹੀ ਤਕੜੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਅਤੇ ਹੁਣ ਕੇਜਰੀਵਾਲ ਨੂੰ ਗਿ੍ਫ਼ਤਾਰ ਕੀਤਾ ਹੈ ਤਾਂਕਿ ਉਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੰਤ ਵਿੱਚ ਜਿੱਤ ਸਚਾਈ ਦੀ ਹੀ ਹੋਵੇਗੀ, ਅਰਵਿੰਦ ਕੇਜਰੀਵਾਲ ਇਮਾਨਦਾਰੀ ਦਾ ਦੂਜਾ ਨਾਮ ਹਨ ਉਹ ਜਲਦ ਬੇਗੁਨਾਹ ਸਾਬਿਤ ਹੋਕੇ ਜਲਦੀ ਹੀ ਬਾਹਰ ਆਉਣਗੇ ਅਤੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਅਤੇ ਆਉਂਦੀਆ ਚੋਣਾਂ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਨੂੰ ਇਸਦਾ ਜਵਾਬ ਦੇਣਗੇ। ਅਖੀਰ ਵਿੱਚ ਮਨੋਜ ਅਰੋੜਾ ਨੇ ਕਿਹਾ ਹੈ ਆਮ ਆਦਮੀ ਪਾਰਟੀ ਸ਼ਾਹਕੋਟ ਦੀ ਸਾਰੀ ਟੀਮ ਕੇਜਰੀਵਾਲ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਉਨਾਂ ਨਾਲ ਸੁੱਚਾ ਗਿੱਲ ਬਲਾਕ ਪ੍ਰਧਾਨ, ਮਨਦੀਪ ਸਿੰਘ ਝੀਤਾ ਯੂਥ ਆਗੂ, ਰੂਪ ਲਾਲ ਸ਼ਰਮਾ ਸੋਸ਼ਲ ਮੀਡੀਆ ਇੰਚਾਰਜ, ਬਲਜਿੰਦਰ ਸਿੰਘ ਖਿੰਡਾ ਸੀਨੀਅਰ ਆਗੂ, ਨਵਨੀਤ ਸਿੰਘ ਸਰਕਲ ਇੰਚਾਰਜ, ਜਸਪਾਲ ਮਿਗਲਾਨੀ ਟਰੇਡ ਵਿੰਗ, ਕੁਲਦੀਪ ਸਿੰਘ ਦੀਦ ਵਪਾਰ ਮੰਡਲ ਕੋੜੀਨੇਟਰ, ਦਿਆਲਾ ਗਿੱਲ, ਐਸ ਸੀ ਵਿੰਗ ਰਮੇਸ਼ ਹੰਸ, ਪਰਮਵੀਰ ਸਿੰਘ, ਸੰਦੀਪ ਪੁਰੀ ਟਰੇਡ ਵਿੰਗ, ਰਾਜ ਕੁਮਾਰ ਸੋਸ਼ਲ ਮੀਡੀਆ,ਬਾਬਾ ਗੱਜਣ ਸਿੰਘ ਪ੍ਰਧਾਨ ਬੀ ਸੀ ਵਿੰਗ, ਗਗਨਦੀਪ ਜੌੜਾ, ਰਾਜੀਵ ਸਹਿਗਲ, ਸਰਬਜੀਤ ਮੱਟੂ, ਮਾਸਟਰ ਹਰਭਜਨ ਸਿੰਘ, ਆਦਿ ਹਾਜਿਰ ਸਨ
