August 6, 2025
#National

ਅਸੀਂ ਵੋਟਾਂ ਘਰ-ਘਰ ਜਾ ਕੇ ਮੰਗੀਆਂ ਸੀ, ਹੁਣ ਸਰਕਾਰ ਕੰਮ ਵੀ ਘਰੋ-ਘਰੀਂ ਆ ਕੇ ਕਰੇਗੀ – ਮਾਨ

ਫਗਵਾੜਾ (ਸ਼ਿਵ ਕੋੜਾ) ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਆਰੰਭੀ ਮੁਹਿਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਵਿਧਾਨਸਭਾ ਹਲਕਾ ਫਗਵਾੜਾ ‘ਚ ਇਸ ਮੁਹਿਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਲ ਵਲੋਂ ਦਰਵੇਸ਼ ਪਿੰਡ ਅਤੇ ਉੱਚਾ ਪਿੰਡ ਤੋਂ ਇਲਾਵਾ ਜਗਤਪੁਰ ਜੱਟਾਂ ਤੇ ਨਿਹਾਲਗੜ੍ਹ ਵਿਖੇ ਕੈਂਪ ਦੇ ਰਸਮੀ ਉਦਘਾਟਨ ਨਾਲ ਕਰਵਾਈ। ਉਹਨਾਂ ਦੇ ਨਾਲ ਐਸ.ਡੀ.ਐਮ. ਜਸ਼ਨਜੀਤ ਸਿੰਘ ਸਮੇਤ ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਜੋਗਿੰਦਰ ਸਿੰਘ ਮਾਨ ਨੇ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨਸਭਾ ਚੋਣਾਂ ਸਮੇਂ ਆਪ ਪਾਰਟੀ ਦੇ ਵਰਕਰਾਂ ਨੇ ਡੋਰ-ਟੂ-ਡੋਰ ਮੁਹਿਮ ਚਲਾ ਕੇ ਵੋਟਾਂ ਮੰਗੀਆਂ ਸੀ ਤੇ ਹੁਣ ਜਦੋਂ ਪੰਜਾਬ ਵਿਚ ਆਪ ਪਾਰਟੀ ਦੀ ਸਰਕਾਰ ਹੈ ਤਾਂ ਜਨਤਾ ਦੇ ਸਰਕਾਰੀ ਕੰਮ ਵੀ ਘਰੋਂ-ਘਰੀਂ ਸਰਕਾਰੀ ਕਰਮਚਾਰੀਆਂ ਵਲੋਂ ਆ ਕੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਕਰੀਬ 44 ਤਰ੍ਹਾਂ ਦੇ ਕੰਮ ਘਰ ਬੈਠੇ ਕਰਵਾਉਣ ਦੀ ਸੁਵਿਧਾ ‘ਸਰਕਾਰ ਤੁਹਾਡੇ ਦੁਆਰ’ ਮੁਹਿਮ ਰਾਹੀਂ ਦਿੱਤੀ ਹੈ। ਜਿਸ ਦੇ ਲਈ ਹੈਲਪ ਲਾਈਨ ਨੰਬਰ 1076 ਵੀ ਜਾਰੀ ਕੀਤਾ ਗਿਆ ਹੈ। ਕੋਈ ਵੀ ਵਿਅਕਤੀ ਇਸ ਹੈਲਪ ਲਾਈਨ ਨੰਬਰ ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਜਨਮ ਸਰਟੀਫਿਕੇਟ, ਮੌਤ ਦੇ ਸਰਟੀਫਿਕੇਟ ਬਨਾਉਣ ਤੇ ਸੋਧ ਕਰਵਾਉਣ ‘ਚ ਬੜੀਆਂ ਦਿੱਕਤਾਂ ਪੇਸ਼ ਆਉਂਦੀਆਂ ਸੀ। ਇਸੇ ਤਰ੍ਹਾਂ ਜਾਤੀ ਪ੍ਰਮਾਣ ਪੱਤਰ, ਪੁਲਿਸ ਮਹਿਕਮੇ ਨਾਲ ਸਬੰਧਤ ਅਨੇਕਾਂ ਕੰਮ, ਪੈਨਸ਼ਨ ਸਕੀਮਾ, ਵਿਆਹ ਦੀ ਰਜਿਸਟ੍ਰੇਸ਼ਨ, ਅੰਗਹੀਣ ਸਰਟੀਫਿਕੇਟ, ਫਰਦਾਂ ਆਦਿ ਲੈਣ ਵਰਗੇ ਬਹੁਤ ਸਾਰੇ ਕੰਮ ਕੈਂਪਾਂ ਰਾਹੀਂ ਜਾਂ ਹੈਲਪ ਲਾਈਨ ਤੇ ਫੋਨ ਕਰਕੇ ਕਰਵਾਏ ਜਾ ਸਕਦੇ ਹਨ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਯੋਜਨਾ ਦਾ ਭਰਪੂਰ ਫਾਇਦਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ, ਬਲਾਕ ਪ੍ਰਭਾਰੀ ਕ੍ਰਿਸ਼ਨ ਰਾਓ ਕੈਂਡੋਵਾਲ, ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ, ਐਸ.ਡੀ.ਓ. ਪਾਵਰਕਾਮ, ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ, ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਬਲਾਕ ਪ੍ਰਧਾਨ ਵਰੁਣ ਬੰਗੜ, ਨਰੇਸ਼ ਸ਼ਰਮਾ, ਰਾਜਾ ਕੌਲਸਰ, ਫੌਜੀ ਸ਼ੇਰਗਿਲ, ਬਲਬੀਰ ਠਾਕੁਰ, ਸਮਰ ਗੁਪਤਾ ਤੋਂ ਇਲਾਵਾ ਰਾਕੇਸ਼ ਕੁਮਾਰ ਕੇਸ਼ੀ, ਸਰਪੰਚ ਭੁਪਿੰਦਰ ਸਿੰਘ ਖਹਿਰਾ, ਮੈਂਬਰ ਪੰਚਾਇਤ ਸਿਮਰ ਕੁਮਾਰ, ਟੋਨੀ, ਦਰਸ਼ੀ ਉੱਚਾ ਪਿੰਡ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਨੰਬਰਦਾਰ ਲਵਪ੍ਰੀਤ ਸਿੰਘ ਅਠੌਲੀ, ਸਤਨਾਮ ਸਿੰਘ ਸਰਪੰਚ ਸੁੰਨੜਾ ਰਾਜਪੂਤਾ, ਅਵਤਾਰ ਸਿੰਘ ਸਰਪੰਚ ਪੰਡਵਾ, ਰਣਬੀਰ ਸਿੰਘ, ਮਲਕੀਤ ਸਿੰਘ ਪੰਚਾਇਤ ਸਕੱਤਰ, ਸੁਲੱਖਣ ਸਿੰਘ ਪੰਚਾਇਤ ਸਕੱਤਰ, ਜਗਜੀਤ ਸਿੰਘ ਪੰਚਾਇਤ ਅਫਸਰ, ਸੁਰਿੰਦਰ ਸਿੰਘ ਏ.ਪੀ.ਓ., ਬਲਵਿੰਦਰ ਸਿੰਘ ਬਿੱਟੂ ਆਦਿ ਹਾਜਰ ਸਨ।

Leave a comment

Your email address will not be published. Required fields are marked *