ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਦੋ ਅਰੋਪੀਆਂ ਨੂੰ ਨਕੋਦਰ ਸਦਰ ਪੁਲਸ ਨੇ ਕਾਬੂ ਕੀਤਾ

ਨਕੋਦਰ (ਪੁਨੀਤ ਅਰੋੜਾ) ਨਕੋਦਰ ਦੇ ਪਿੰਡ ਮੱਲੀਆਂ ਖ਼ੁਰਦ ਵਿਚ 14.03.2022 ਨੂੰ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਨਕੋਦਰ ਸਦਰ ਪੁਲਸ ਨੇ ਅਲੱਗ ਅਲੱਗ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕੁਝ ਗੈਂਗਸਟਰਾਂ ਨੂੰ ਜੋ ਜੇਲਾਂ ਵਿੱਚ ਬੰਦ ਸਨ ਉਨ੍ਹਾਂ ਨੂੰ ਲਿਆਂਦਾ ਗਿਆ ਸੀ ਅਤੇ ਹੁਣ ਇਸ ਮਾਮਲੇ ਵਿੱਚ ਦੋ ਸ਼ਾਰਪ ਸ਼ੂਟਰ ਨੂੰ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਪੁੱਤਰ ਪ੍ਰੀਤਮ ਸਿੰਘ ਗੋਪਾਲ ਪੁਰ ਥਾਣਾ ਘੱਡਿਆਲ ਖੇੜੀ ਜ਼ਿਲ੍ਹਾ ਪਟਿਆਲਾ ਅਤੇ ਹਰਜੀਤ ਸਿੰਘ ਉਰਫ ਹੈਰੀ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮੋੜ ਕਲਾਂ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ ਇਹਨਾਂ ਅਰੋਪੀਆਂ ਵਲੋਂ ਹੀ ਨਕੋਦਰ ਦੇ ਪਿੰਡ ਮੱਲੀਆਂ ਖ਼ੁਰਦ ਵਿਚ ਗੋਲੀਆਂ ਮਾਰ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਗਿਆ ਸੀ ਅਤੇ ਇਹਨਾਂ ਦੇ ਸਬੰਧ ਬੰਬੀਹਾ ਗੈਂਗ ਦੇ ਨਾਲ ਹਨ ਅਤੇ ਇਹਨਾਂ ਅਰੋਪੀਆਂ ਕੋਲੋਂ ਇੱਕ 32 ਬੋਰ ਪਿਸਟਲ ਜਿਸ ਉੱਤੇ Made in USA ਲਿਖਿਆ ਹੋਇਆ ਹੈ ਸਮੇਤ ਵਡਾ ਮੈਗਜ਼ੀਨ, ਇੱਕ ਪਿਸਟਲ 30 ਬੋਰ ਸਮੇਤ ਵਡਾ ਮੈਗਜ਼ੀਨ,3 ਰੋਦ 30 ਬੋਰ ਜ਼ਿੰਦਾ,2 ਰੋਦ 32 ਬੋਰ ਜ਼ਿੰਦਾ ਅਤੇ ਇੱਕ ਕਾਰ ਸਵਿਫਟ ਬਿਨਾਂ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ ਗਈ ਹੈ ਅਤੇ ਇਹਨਾਂ ਦੇ ਜੋ ਹੋਰ ਸਾਥੀ ਹਨ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
