ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦਾ ਕੈਂਪ 17 ਨੂੰ

ਨੂਰਮਹਿਲ (ਤੀਰਥ ਚੀਮਾ ) ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਖਾਂ ਦਾ ਚੈੱਕ ਅਪ ਕੈਂਪ ਮਿਤੀ 17 ਮਾਰਚ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਚੌਕ ਨੂਰਮਹਿਲ ਵਿਖ਼ੇ ਲਗਾਇਆ ਜਾ ਰਿਹਾ ਹੈ l ਇਸ ਕੈਂਪ ਦੀ ਸੇਵਾ ਸਵਰਗਵਾਸੀ ਸ਼ਾਦੀ ਰਾਮ ਦੇ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ l ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਜਸਵੀਰ ਸਹਿਜਲ ਨੇ ਦੱਸਿਆ ਕਿ ਇਸ ਮੌਕੇ ਪਿਮਸ ਹਸਪਤਾਲ ਜਲੰਧਰ ਦੀ ਟੀਮ ਅੱਖਾਂ ਦੀ ਚੈਕਅਪ ਕਰੇਗੀ ਅਤੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ l ਇਸ ਮੌਕੇ ਅਰੋਗਇਆ ਐਕੂਪ੍ਰੈਸ਼ਰ ਸੈਂਟਰ ਫਗਵਾੜਾ ਦੇ ਡਾਕਟਰ ਸੰਦੀਪ ਕੁਮਾਰ ਐਕੂਪ੍ਰੈਸ਼ਰ ਨਾਲ ਮੁਫ਼ਤ ਇਲਾਜ਼ ਕਰਨਗੇ l ਇਸ ਕੈਂਪ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਅਸਥਮਾ, ਛਾਤੀ ਰੋਗ, ਦਮਾ, ਦਿਲ ਦੇ ਰੋਗ, ਹੱਡੀਆਂ ਅਤੇ ਜੋੜਾਂ ਦੇ ਦਰਦਾਂ ਵਾਲੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ l
