ਆਂਗਣਵਾੜੀ ਵਰਕਰਾਂ ਨੇ ਨੂਰਮਹਿਲ ਵਿਚ ਮੋਦੀ ਸਰਕਾਰ ਦਾ ਪੁਤਲਾ ਫੁਕਿਆ

ਨੂਰਮਹਿਲ 3 ਫਰਵਰੀ ( ਜਸਵਿੰਦਰ ਸਿੰਘ ਲਾਂਬਾ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜਿਲ੍ਹਾ ਜਲੰਧਰ ਦੇ ਬਲਾਕ ਨੂਰਮਹਿਲ ਵਿੱਚ ਮੀਤ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮੁਲਾਜ਼ਮ ਵਿਰੋਧੀ ਬਜਟ ਵਿਰੁਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਇਸ ਮੌਕੇ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਕੇਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ। ਇਹ ਬਜਟ ਅਮੀਰਾ ਪੱਖੀ ਗਰੀਬਾ ਵਿਰੋਧੀ ਬਜਟ ਹੈ ਅਸੀ ਇਸ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਅਤੇ ਮੋਦੀ ਸਰਕਾਰ ਨੂੰ ਗੱਦੀ ਤੋ ਚਲਦਾ ਕਰਨ ਲਈ ਅਸੀ ਸਾਰੇ ਇਕੱਠੇ ਹੋ ਕੇ ਤਾਣ ਲਾਵਾਂਗੇ ਆਗੂਆ ਨੇ ਅੱਗੇ ਕਿਹਾ ਇਸ ਬਜਟ ਵਿੱਚ ਆਂਗਣਵਾੜੀ , ਆਸ਼ਾ ਵਰਕਰ , ਮਿਡ ਡੇ ਮੀਲ, ਚੋਕੀਦਾਰ ਮਨਰੇਗਾ ਲਈ ਕੁਝ ਵੀ ਨਹੀ । ਮੋਦੀ ਦੀਆ ਨੀਤੀਆ ਕਾਰਣ ਸਾਰੇ ਸਰਕਾਰੀ ਮਹਿਕਮੇ ਕੋਡੀਆ ਦੇ ਭਾਅ ਵੱਡੇ ਪੂੰਜੀਪਤੀਆ ਕੋਲ ਵੇਚ ਦਿੱਤੇ ਗਏ ਇਸੇ ਤਰ੍ਹਾਂ ਰਨ ਐਡ ਹਿੱਟ ਦਾ ਕਾਨੂੰਨ ਜੋ ਸਾਰੇ ਡਰਾਇਵਰਾ ਨੂੰ ਪ੍ਭਾਵਿਤ ਕਰੇਗਾ ਉਸ ਦੀ ਨਿਖੇਧੀ ਕੀਤੀ ਮਜ਼ਦੂਰ ਕਾਨੂੰਨਾ ਵਿੱਚ ਕੀਤੀਆ ਸੋਧਾ ਇਹ ਵੀ ਮੋਦੀ ਸਰਕਾਰ ਦਾ ਮਜ਼ਦੂਰਾ ਉਪਰ ਹਮਲਾ ਹੈ। ਇਨ੍ਹਾਂ ਨੀਤੀਆ ਵਿਰੁੱਧ 16 ਫਰਵਰੀ ਨੂੰ ਸ਼ਹਿਰ ਫਗਵਾੜਾ ਵਿੱਚ ਬੰਦ ਰੋਡ ਜਾਮ ਲਈ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਮਜ਼ਦੂਰਾ ਕਿਸਾਨਾ ਮੁਲਾਜ਼ਮਾ ਵਿਰੋਧੀ ਚਿਹਰਾ ਬੇਨਕਾਬ ਕਰੀਏ ਇਸ ਮੋਕੇ ਅਮਰਜੀਤ ਕੌਰ,ਗੀਤਾ,ਕੁਲਵਿੰਦਰ ਕੋਰ ,ਸੁਰਜੀਤ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਬਖਸ਼ੋ, ਸੁਰਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ
