August 7, 2025
#Punjab

ਆਂਗਨਵਾੜੀ ਮੁਲਾਜ਼ਮ ਯੂਨੀਅਨ ਸਰਕਾਰ ਦੀ ਦੋਗਲੀ ਨੀਤੀ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ ਬਾਵਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ਤੇ ਬਲਾਕ ਸ਼ਹਿਣਾ ਵਿਖੇ ਸੈਂਕੜੇ ਆਂਗਨਵਾੜੀ ਵਰਕਰ ਅਤੇ ਹੈਲਪਰਾ ਨੇ ਰੁਪਿੰਦਰ ਬਾਵਾਂ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਸੀ, ਡੀ, ਪੀ,ਓ ਦਫਤਰ ਸਹਿਣਾ ਦੇ ਬਾਹਰ ਧਰਨਾ ਲਗਾ ਕੇ ਆਪਣਾਂ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਸਮੇਂ ਬਲਾਕ ਪ੍ਰਧਾਨ ਰੁਪਿੰਦਰ ਬਾਵਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ ਤਿੰਨ ਸਾਲ ਤੋਂ ਛੇ ਸਾਲ ਦੇ ਬੱਚਿਆਂ ਨੂੰ ਨਰਸਰੀ ਜਮਾਤ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖ਼ਲੇ ਕੀਤੇ ਜਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੋਸਟ ਟਰੈਕ ਉੱਤੇ ਬੱਚਿਆਂ ਦੀ ਹਾਜ਼ਰੀ ਲਾਈਵ ਮੰਗੀ ਜਾ ਰਹੀ ਹੈ ਸਰਕਾਰ ਦੀ ਦੋਗਲੀ ਨੀਤੀ ਪ੍ਰਤੀ ਅੱਜ ਰੋਸ ਜ਼ਾਹਰ ਕੀਤਾ ਗਿਆ ਹੈ, ਪ੍ਰਧਾਨ ਬਾਵਾ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਉਪਰੰਤ ਵਿਭਾਗ ਦੇ ਸੰਬੰਧਿਤ ਸੀ ਡੀ ਪੀ ਓ ਦਫਤਰ ਸਹਿਣਾ ਨੂੰ ਮੁਲਾਜ਼ਮ ਯੂਨੀਅਨ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਕਿ ਜਿੰਨੀ ਦੇਰ ਤਿੰਨ ਤੋਂ ਛੇ ਸਾਲ ਦੇ ਬੱਚੇ ਸਾਨੂੰ ਆਂਗਨਵਾੜੀ ਕੇਂਦਰਾਂ ਵਿੱਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਸਰਕਾਰ ਵੱਲੋਂ ਪੋਸ਼ਣ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣ ਸਨ ਪਰ ਪੰਜ ਸਾਲ ਬੀਤਣ ਦੇ ਬਾਵਜੂਦ ਵੀ ਫੋਨ ਨਹੀਂ ਖਰੀਦ ਗਏ ਉਨ੍ਹਾਂ ਕਿਹਾ ਕਿ ਸਰਕਾਰ ਜਦੋਂ ਤੱਕ ਆਂਗਨਵਾੜੀ ਮੁਲਾਜ਼ਮਾਂ ਨੂੰ ਸਮਰਾਟ ਫ਼ੋਨ ਜਾਂ ਲੈਪਟਾਪ ਖਰੀਦ ਕੇ ਨਹੀਂ ਦਿੱਤੇ ਜਾਂਦੇ ਉਨ੍ਹਾਂ ਸਮਾਂ ਪੋਸ਼ਣ ਟਰੈਕ ਵਿੱਚ ਜੋ ਵੀ ਨਵੀਨ ਕੰਮ ਆ ਰਿਹਾ ਹੈ ਉਹ ਰਜਿਸਟਰ ਨਹੀਂ ਕੀਤੇ ਜਾਣਗੇ, ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਸੋਂਪਿਆ ਗਿਆ ਮੰਗ ਪੱਤਰ ਪ੍ਰਮੁੱਖ ਸਕੱਤਰ ਦੇ ਨਾਂਮ ਤੇ ਭੇਜਿਆ ਗਿਆ ਹੈ ਮੰਗਾਂ ਦਾ ਛੇਤੀ ਹੱਲ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਹੋਈ ਜੱਥੇਬੰਦੀ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਨਿਕਲਣ ਵਾਲੇ ਛਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਹੋਵੇਗਾ ਇਸ ਧਰਨੇ ਨੂੰ ਸ਼ਰਨਜੀਤ ਕੌਰ ਮੌੜ, ਕਿਰਨਜੀਤ ਕੌਰ ਪੱਤੀ ਦਰਾਕਾ, ਰਜਨੀ ਤਪਾ, ਵੀਰਪਾਲ ਕੌਰ ਚੀਮਾ, ਕਰਮਜੀਤ ਕੌਰ ਭਦੋੜ, ਬਲਜਿੰਦਰ ਕੌਰ ਪੱਖੋਕੇ, ਅਮਰਜੀਤ ਕੌਰ ਬੁਰਜ ਫ਼ਤਹਿਗੜ੍ਹ, ਨਸ਼ੀਬ ਕੌਰ ਨੈਣੇਵਾਲ, ਕਰਮਜੀਤ ਕੌਰ ਨੈਣੇਵਾਲ ਆਦਿ ਨੇ ਵੀ ਸੰਬੋਧਨ ਕੀਤਾ

Leave a comment

Your email address will not be published. Required fields are marked *