August 7, 2025
#National

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਰਕਾਰ ਦੀ ਦੋਗਲੀ ਨੀਤੀ ਖਿਲਾਫ ਸ਼ੰਘਰਸ਼ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਸੱਦੇ ਤੇ ਜਿਲਾ ਜਲੰਧਰ ਦੇ ਬਲਾਕ ਨਕੋਦਰ ਵਿਖੇ ਸੈਂਕੜੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਬਲਾਕ ਪ੍ਰਧਾਨ ਪਰਮਜੀਤ ਕੌਰ ਦੀ ਅਗਵਾਈ ਵਿੱਚ ਸੀਡੀਪੀਓ ਦਫਤਰ ਦੇ ਬਾਹਰ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਟੇਟ ਕਮੇਟੀ ਆਗੂ ਹਰਮੇਸ਼ ਕੌਰ ਜੀ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਨਰਸਰੀ ਜਮਾਤਾਂ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਟਰੈਕ ਉੱਤੇ ਬੱਚਿਆਂ ਦੀ ਹਾਜਰੀ ਲਾਈਵ ਮੰਗੀ ਜਾ ਰਹੀ ਹੈ ਸਰਕਾਰ ਦੀ ਇਸ ਦੋਗਲੀ ਨੀਤੀ ਪ੍ਰਤੀ ਰੋਸ ਜਾਹਰ ਕਰਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਰਾਹੀ ਸੀਡੀ ਪਿਓ ਮੰਗ ਪੱਤਰ ਪ੍ਰਮੁੱਖ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਕਿ ਜਿੰਨੀ ਦੇਰ ਤੱਕ ਤਿੰਨ ਤੋਂ ਛੇ ਸਾਲ ਦੇ ਬੱਚੇ ਸਾਨੂੰ ਆਂਗਣਵਾੜੀ ਕੇਂਦਰਾਂ ਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੋਸ਼ਣ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ । ਪਰ 5 ਸਾਲ ਬੀਤ ਜਾਣ ਦੇ ਬਾਅਦ ਵੀ ਫੋਨ ਨਹੀਂ ਖਰੀਦੇ ਗਏ। ਜਦੋਂ ਤੱਕ ਸਮਾਰਟ ਫੋਨ ਜਾਂ ਲੈਪਟਾਪ ਖਰੀਦ ਕੇ ਨਹੀਂ ਦਿੱਤੇ ਜਾਂਦੇ । ਪੋਸ਼ਨ ਟਰੈਕ ਵਿੱਚ ਜੋ ਨਵੀਨ ਕੰਮ ਆ ਰਿਹਾ ਹੈ ਉਹ ਰਜਿਸਟਰ ਨਹੀਂ ਕੀਤੇ ਜਾਣਗੇ । ਇਹ ਜਥੇਬੰਦੀ ਦੀ ਪਹਿਲੀ ਚੇਤਾਵਨੀ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਵਿਖਾਈ ਤਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੰਪੂਰਨ ਪੋਸ਼ਨ ਟਰੈਕ ਦਾ ਬਾਈਕਾਟ ਕੀਤਾ ਜਾਵੇਗਾ । ਆਂਗਨਵਾੜੀ ਮੁਲਾਜ਼ਮ ਯੂਨੀਅਨ ਜਿੱਥੇ ਆਪਣੇ ਅਧਿਕਾਰਾਂ ਦੀ ਲੜਦੀ ਹੈ । ਉੱਥੇ ਹੀ ਆਂਗਣਵਾੜੀ ਦੇ ਲਾਭਪਾਤਰੀਆਂ ਦੀ ਸਿਹਤ ਨਾਲ ਖਿਲਵਾੜ ਵੀ ਨਹੀਂ ਹੋਣ ਦੇਵੇਗੀ। ਉਹਨਾਂ ਨੇ ਕਿਹਾ ਕਿ ਮਾਰਕਫੈਡ ਵੱਲੋਂ ਜਿਹੜੀ ਸਪਲੀਮੈਂਟਰੀ ਨਿਊਟਰੇਸ਼ਨ ਮੁਹਈਆ ਕਰਵਾਈ ਜਾ ਰਹੀ ਹੈ। ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿਸ ਕਾਰਨ ਲਾਭਪਾਤਰੀਆਂ ਵੱਲੋਂ ਇਹ ਖੁਰਾਕ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਜਿਸ ਦਿਨ ਦੀ ਇਹ ਖੁਰਾਕ ਸ਼ੁਰੂ ਹੋਈ ਹੈ ਲਗਾਤਾਰ ਇਸ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਇਸ ਸਬੰਧੀ ਵਾਰ-ਵਾਰ ਵਿਭਾਗ ਅਤੇ ਮੰਤਰੀ ਮੈਡਮ ਨੂੰ ਵੀ ਲਿਖਤੀ ਨੋਟ ਕਰਵਾਇਆ ਗਿਆ । ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲਾ ਨਾਸਤਾ ਨਮਕੀਨ ਦਲੀਆ ,ਮਿੱਠਾ ਦਲੀਆ ,ਮੁਰਮੁਰੇ ,ਪੰਜੀਰੀ, ਅਤੇ ਖਿਚੜੀ ਬਹੁਤ ਹੀ ਘਟੀਆ ਕਿਸਮ ਦਾ ਹੁੰਦਾ ਹੈ। ਕਿਉਂਕਿ ਦਲੀਆ ਕੌੜਾ ਪੰਜੀਰੀ ਕੱਚੀ ਅਤੇ ਕੁਝ ਕੁ ਬਲਾਕਾਂ ਵਿੱਚ ਖਿਚੜੀ ਦੇ ਵਿੱਚ ਸੁੰਡੀਆਂ ਵਰਗੇ ਜੀ ਪਾਏ ਗਏ ਹਨ। ਇਹਨਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਦਾ ਅਤੇ ਮਹਿਕਮੇ ਦਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਹੀਂ ਹੈ ਅਤੇ ਜੱਚਾ ਤੇ ਬੱਚਾ ਦੀ ਸਿਹਤ ਨਾਲ ਇਹ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ । ਇਸ ਲਈ ਅੱਜ ਵੱਖ ਵੱਖ ਬਲਾਕਾਂ ਵਿੱਚ ਸੀ ਡੀ ਪੀ ਓ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਕੇ ਮੰਗ ਕੀਤੀ ਕਿ ਮੰਗਾਂ ਦਾ ਹੱਲ ਛੇਤੀ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਹੋਵੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕੀਤਾ ਸੱਕਤਰ ਨੀਲਾਮ ਦੇਵੀ,ਸੁਖਜੀਤ ,ਅਮਨਦੀਪ ਪ੍ਰੈਸ ਸਕੱਤਰ, ਖੁਸ਼ਵੰਤ ਜੀਤ ਜੱਸੀ,ਊਸ਼ਾ ਰਾਣੀ,ਸੁਖਵਿੰਦਰ ਕੌਰ,ਹਰਜਿੰਦਰ ਕੌਰ,ਗੁਰਬਖਸ਼ ਕੌਰ,ਤੀਰਥ ਕੌਰ,ਸਰਿਤਾ,ਮਨਜੀਤ ਕੌਰ,ਜਸਵੀਰ ਕੌਰ,

Leave a comment

Your email address will not be published. Required fields are marked *