August 6, 2025
#Punjab

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੂਰਮਹਿਲ ਵਿੱਚ ਮੀਤ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮੁਲਾਜ਼ਮ ਵਿਰੋਧੀ ਬਜਟ ਵਿਰੁਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜਿਲ੍ਹਾ ਜਲੰਧਰ ਦੇ ਬਲਾਕ ਨੂਰਮਹਿਲ ਵਿੱਚ ਮੀਤ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮੁਲਾਜ਼ਮ ਵਿਰੋਧੀ ਬਜਟ ਵਿਰੁਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਇਸ ਮੋਕੇ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਜੀ ਨੇ ਕਿਹਾ ਕਿ ਕੇਦਰ ਸਰਕਾਰ ਨੇ ਜੋ ਬਜਟ ਪੈਸ਼ ਕੀਤਾ ਇਹ ਬੱਜਟ ਅਮੀਰਾ ਪੱਖੀ ਗਰੀਬਾ ਵਿਰੋਧੀ ਬਜਟ ਹੈ ਅਸੀ ਇਸ ਦੀ ਜ਼ੋਰਦਾਰ ਨਿਖੈਧੀ ਕਰਦੇ ਹਾਂ ਅਤੇ ਮੋਦੀ ਸਰਕਾਰ ਨੂੰ ਗੱਦੀ ਤੋ ਚਲਦਾ ਕਰਨ ਲਈ ਅਸੀ ਸਾਰੇ ਇਕੱਠੇ ਹੋ ਕੇ ਤਾਣ ਲਾਵਾਂਗੇ ਆਗੂਆਂ ਨੇ ਅੱਗੇ ਕਿਹਾ ਇਸ ਬਜਟ ਵਿੱਚ ਆਂਗਨਵਾੜੀ ਆਸ਼ਾ ਵਰਕਰ ਮਿਡ ਡੇ ਮੀਲ ਚੋਕੀਦਾਰ ਮਨਰੇਗਾ ਲਈ ਕੁਝ ਵੀ ਨਹੀ ਅੱਜ ਮੋਦੀ ਦੀਆਂ ਨੀਤੀਆਂ ਕਾਰਣ ਸਾਰੇ ਸਰਕਾਰੀ ਮਹਿਕਮੇ ਕੌਡੀਆਂ ਦੇ ਭਾਅ ਵੱਡੇ ਪੂੰਜੀਪਤੀਆਂ ਕੋਲ ਵੇਚ ਦਿੱਤੇ ਗਏ ਇਸੇ ਤਰਾਂ ਰਨ ਐਡ ਹਿੱਟ ਦਾ ਕਾਨੂੰਨ ਜੋ ਸਾਰੇ ਡਰਾਈਵਰਾਂ ਨੂੰ ਪ੍ਭਾਵਿਤ ਕਰੇਗਾ ਉਸ ਦੀ ਨਿਖੇਧੀ ਕੀਤੀ ਮਜ਼ਦੂਰ ਕਾਨੂੰਨਾ ਵਿੱਚ ਕੀਤੀਆ ਸੋਧਾ ਇਹ ਵੀ ਮੋਦੀ ਸਰਕਾਰ ਦਾ ਮਜ਼ਦੂਰ ਉਪਰ ਹਮਲਾ ਹੈ ਅਸੀ ਸਾਰਿਆ ਨੂੰ ਅਪੀਲ ਕਰਦੇ ਹਾਂ ਇਹਨਾ ਨੀਤੀਆਂ ਵਿਰੁਧ 16 ਫਰਵਰੀ ਨੂੰ ਸ਼ਹਿਰ ਫਗਵਾੜਾ ਵਿੱਚ ਬੰਦ ਰੋਡ ਜਾਮ ਲਈ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਮਜ਼ਦੂਰ ਕਿਸਾਨਾ ਮੁਲਾਜ਼ਮ ਵਿਰੋਧੀ ਚੇਹਰਾ ਬੇਨਕਾਬ ਕਰੀਏ ਇਸ ਮੋਕੇ ਅਮਰਜੀਤ ਕੌਰ,ਗੀਤਾ,ਕੁਲਵਿੰਦਰ ਕੋਰ ,ਸੁਰਜੀਤ ਕੌਰ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਬਖਸ਼ੋ, ਸੁਰਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ ।

Leave a comment

Your email address will not be published. Required fields are marked *