ਆਪ ਆਗੂਆਂ ਨੇ ਮਾਨ ਸਰਕਾਰ ਆਪਦੇ ਦੁਆਰ ਲਗਾਏ ਗਏ ਕੈਂਪਾਂ ਦਾ ਜਾਇਜ਼ਾ ਲਿਆ

ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਤੇ ਉਨਾਂ ਦੇ ਨਾਲ ਪੰਜਾਬ ਚੇਅਰ ਪਰਸਨ ਮੈਡਮ ਰਾਜਵਿੰਦਰ ਕੋਰ ਥਿਆੜਾ ਤੇ ਜ਼ਿਲਾ ਦਿਹਾਤੀ ਪ੍ਰਧਾਨ ਸਟੀਫਨ ਕਲੇਰ,ਤੇ ਮੈਡਮ ਸੀਮਾ ਬੰਡਾਲਾ ਬਲਾਕ ਪਰਭਾਰੀ ਨਕੋਦਰ ਨੇ ਹਲਕਾ ਨਕੋਦਰ ਦੇ ਵਿੱਚ ਲਗਾਏ ਗਏ ਮਾਨ ਸਰਕਾਰ ਆਪ ਦੇ ਦੁਆਰ ਕੈਂਪਾਂ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਆਪ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਗਾਂਦਰਾ ,ਨਕੋਦਰ ਸ਼ਹਿਰ ਵਾਰਡ ਨੰਬਰ 4ਅਤੇ 5 ਅਤੇ ਹੋਰ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਮਾਣ ਸਰਕਾਰ ਦੁਆਰਾ ਲੋਕਾਂ ਨੂੰ ਬਰੂਹਾਂ ਤੇ 44 ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ ਦੇ ਵਿੱਚ ਲੋਕ ਭਾਰੀ ਗਿਣਤੀ ਵਿੱਚ ਆ ਰਹੇ ਹਨ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾ ਰਹੇ ।ਇਸ ਮੌਕੇ ਤੇ ਇਹ ਜਾਣਕਾਰੀ ਦਿੰਦੇ ਹੋਏ ਆਪ ਆਗੂਆਂ ਨੇ ਇਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹੋ ਜਿਹੇ ਲੋਕ ਹਿੱਤ ਫੈਸਲੇ ਲੈ ਰਹੇ ਹਨ। ਜੋ ਕਿ ਅੱਜ ਤੱਕ 75ਸਾਲਾਂ ਵਿੱਚ ਨਹੀਂ ਲਏ ਗਏ । ਜਿਵੇਂ ਕਿ ਪੰਜਾਬ ਸਰਕਾਰ ਦੁਆਰਾ ਐਨਓਸੀ ਨੂੰ ਖਤਮ ਕਰਨਾ ਇਹ ਫੈਸਲਾ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੀ ਇਸ ਨਾਲ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਜਿਸ ਨਾਲ ਲੋਕ ਆਪਣੀਆਂ ਆਪਣੀ ਜਮੀਨ ਤੇ ਮਕਾਨਾਂ ਦੀਆਂ ਰਜਿਸਟਰੀਆਂ ਬੜੀ ਆਸਾਨੀ ਨਾਲ ਕਰਵਾ ਸਕਣਗੇ ।ਪੰਜਾਬ ਸਰਕਾਰ ਲੋਕਾਂ ਦੇ ਹਿੱਤ ਵਿੱਚ ਫੈਸਲੇ ਲੈ ਰਹੀ। ਇਸ ਕਰਕੇ ਵਿਰੋਧੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਨਹੀਂ ਲੱਗਦੀ ।ਅਤੇ ਬੇਬੁਨਿਆਦ ਦੋਸ਼ ਲਗਾਉਂਦੀਆਂ ਰਹਿੰਦੀਆਂ ਹਨ। ਕੈਂਪਾਂ ਚ ਸੰਪੂਰਨ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਤੇ ਮੌਕੇ ਤੇ ਹੀ ਸਰਕਾਰੀ ਸੇਵਾਵਾਂ ਤੇ ਉਹਨਾਂ ਦਾ ਮੁਸ਼ਕਿਲਾਂ ਦਾ ਹੱਲ ਕੀਤਾ ਜਾਂਦਾ ।ਇਸ ਮੌਕੇ ਤੇ ਆਮ ਆਦਮੀ ਦੀ ਪਾਰਟੀ ਦੀ ਟੀਮ ਜਿਸ ਵਿੱਚ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ,ਸ਼ਾਂਤੀ ਸਰੂਪ ਜਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ ,ਅਸ਼ਵਨੀ ਕੋਹਲੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ ,ਸੁਖਵਿੰਦਰ ਗਡਵਾਲ ਸੀਨੀਅਰ ਆਗੂ ,ਹਿਮਾਂਸ਼ੂ ਜੈਨ ਸੀਨੀਅਰ ਆਗੂ ਮਣੀ ਮਹਿੰਦ੍ਰੂ ਯੂਥ ਵਿੰਗ ਪ੍ਰਧਾਨ ਸ਼ਹਿਰੀ ਨਕੋਦਰ ,ਨਰੇਸ਼ ਕੁਮਾਰ ਸੀਨੀਅਰ ਆਗੂ ,ਸੰਦੀਪ ਸਿੰਘ ਸੋਢੀ ਮੀਡੀਆ ਇੰਚਾਰਜ ,ਨਰਿੰਦਰ ਸ਼ਰਮਾ ਸੀਨੀਅਰ ਆਗੂ ,ਕਰਨ ਸ਼ਰਮਾ ,ਵਿੱਕੀ ਭਗਤ , ਅਮਰੀਕ ਸਿੰਘ ਨਗਰ ਕੌਂਸਲਰ ,ਸੰਜੀਵ ਅਹੂਜਾ ਤੇ ਮੋਹਨ ਸਿੰਘ ਟੱਕਰ ਆਦਿ ਹਾਜ਼ਰ ਸਨ
