August 7, 2025
#Punjab

ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਮਲਸੀਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮੁੱਖ ਮੰਤਰੀ ਪੰਜਾਬ ਸ.ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਮਲਸੀਆ ਗੁਰਦੁਆਰਾ ਸ੍ਰੀ ਦਮਦਮਾ ਵਿਖੇ ਸਰਪੰਚ ਅਨਿਲ ਅਗਰਵਾਲ ਦੀ ਅਗਵਾਈ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਬੀਬੀ ਰਣਜੀਤ ਕੌਰ ਕਾਕੜ ਧਰਮ ਸੁਪਤਨੀ ਸਵ: ਸ.ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਵਲੋਂ ਮੌਕੇ ਤੇ ਪਹੁੰਚ ਕੈਂਪ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਿਕਲਾਂ ਵੀ ਸੁਣੀਆਂ ਅਤੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹੁਣ ਤੁਹਾਨੂੰ ਦਫ਼ਤਰਾਂ ਵਿੱਚ ਧਕੇ ਨਹੀਂ ਖਾਣੇ ਪੈਣਗੇ। ਬੀਬੀ ਰਣਜੀਤ ਕੌਰ ਨੇ ਅੱਜ ਪੈ੍ਸ ਨਾਲ਼ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਲੋਕਾਂ ਦੀ ਖਜਲ ਖੁਆਰੀ ਨੂੰ ਰੋਕਣ ਲਈ ਅਤੇ ਉਨ੍ਹਾਂ ਦੀਆਂ ਮੁਸ਼ਿਕਲਾਂ ਦੇ ਹੱਲ ਲਈ ਸਰਕਾਰ ਵੱਲੋਂ ਤੁਹਾਡੇ ਦੁਆਰ ਸਕੀਮ ਤਹਿਤ 44 ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਆਉਣ ਦੀ ਬਜਾਏ ਸਰਕਾਰ ਖੁਦ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀਆਂ ਸਮਿਸਆਵਾਂ ਦਾ ਹੱਲ ਕੀਤਾ ਜਾ ਸਕੇ। ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਅਤੇ ਇਕੋ ਛੱਤ ਥੱਲੇ ਸਕੀਮਾ ਦਾ ਲਾਭ ਮੁਹਈਆ ਕਰਵਾਉਣਾ ਹੈ।ਇਸ ਮੌਕੇ ਪੰਚਾਇਤ ਸੈਕਟਰੀ ਦਵਿੰਦਰ ਸਿੰਘ, ਜਸਵੀਰ ਸਿੰਘ ਪਟਵਾਰੀ, ਕੁਲਵੰਤ ਸਿੰਘ ਸਿੱਧੂ,ਬਲਾਕ ਪ੍ਰਧਾਨ ਰਜਿੰਦਰ ਕੁਮਾਰ ਸ਼ੇਰਾ, ਸਨਦੀਪ ਥਾਪਰ, ਹਰਭਜਨ ਸਿੰਘ ਸੈਂਹਬੀ, ਸਾਧੂ ਸਿੰਘ ਹੁੰਦਲ, ਅਮਰਜੀਤ ਸਿੰਘ ਮੈਂਬਰ ਪੰਚਾਇਤ, ਲਖਵੀਰ ਸਿੰਘ ਚੌਕੀਂਦਾਰ, ਪ੍ਰਦੀਪ ਕੁਮਾਰ ਫੂਡ ਸਪਲਾਈ ਆਫ਼ੀਸਰ,ਰਜਿੰਦਰ ਸਿੰਘ ਸਾਦਿਕ ਪੁਰ, ਸੁਬੇਦਾਰ ਅਮਰਜੀਤ ਸਿੰਘ, ਹੈਲਥ ਡਿਪਾਰਮੈਂਟ ਸੀ.ਐਚ.ਓ.ਡਾ.ਪਰਮਿੰਦਰ ਕੌਰ,ਏ.ਐਨ.ਐਮ ਕਰਮਜੀਤ ਕੌਰ, ਅਤੇ ਸੁਪਰਵਾਈਜ਼ਰ ਮੈਡਮ ਬਲਜੀਤ ਕੌਰ, ਗੁਰਦੇਵ ਕੌਰ, ਰਜਿੰਦਰ ਕੌਰ, ਅਤੇ ਸਮੂਹ ਆਸ਼ਾ ਵਰਕਰ ਨੇ ਹਾਜ਼ਰੀ ਲਵਾਈ ਸੇਵਾ ਕੇਂਦਰ ਅਧਿਕਾਰੀ ਰਮਨਦੀਪ ਕੁਮਾਰ ਮਹੇਂ, ਗੁਰਮੀਤ ਸਿੰਘ, ਅਤੇ ਹੋਰ ਵੀ ਮੋਹਤਬਰ ਵਿਅਕਤੀਆਂ ਨੇ ਹਾਜ਼ਰੀ ਲਵਾਈ।

Leave a comment

Your email address will not be published. Required fields are marked *