ਆਪ ਮੰਤਰੀ ਲਾਲਜੀਤ ਭੁੱਲਰ ਵਲੋ ਬੋਲੇ ਜਾਤੀਸੂਚਕ ਸ਼ਬਦ ਅਤੀ ਨਿੰਦਣਯੋਗ – ਸੰਜੀਵ ਵਰਮਾ

ਮਹਿਤਪੁਰ, ਇਕ ਪ੍ਰੈਸ ਮੀਟਿੰਗ ਬੀਜੇਪੀ ਮਹਿਤਪੁਰ ਮੰਡਲ ਯੂਥ ਪ੍ਰਧਾਨ ਸੰਜੀਵ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਜੀਵ ਵਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਪ੍ਰਚਾਰ ਦੌਰਾਨ ਸੱਤਾ ਦੇ ਹੰਕਾਰ ਵਿਚ ਜੋ ਸਵਰਨਕਾਰ ਸੰਘ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਟਿੱਪਣੀ ਕੀਤੀ ਉਹ ਬਹੁਤ ਹੀ ਨਿੰਦਣਯੋਗ ਹੈ । ਪੰਜਾਬ ਵਿਚ ਇਸ ਤਰਾ ਦੀ ਸ਼ਬਦਾਵਲੀ ਬਰਦਾਸ਼ਤ ਨਹੀ ਹੋਵੇਗੀ ।ਸੰਜੀਵ ਵਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਖੁਦ ਰਾਮਗੜੀਆ ਬਰਾਦਰੀ ਵਿਚ ਆਉਂਦੇ ਹਨ। ਪ੍ਰੰਤੂ ਉਹ ਆਪਣੇ ਮੰਤਰੀ ਦੀ ਸ਼ਬਦਵਾਲੀ ਤੋ ਚੁੱਪ ਕਿਓਂ ਹਨ । ਪੰਜਾਬ ਵਿਚ ਰਾਮਗੜੀਆ ਬਰਾਦਰੀ ਦਾ ਬਹੁਤ ਯੋਗਦਾਨ ਹੈ ।ਇਸ ਲਈ ਮੰਤਰੀ ਲਾਲਜੀਤ ਭੁੱਲਰ ਤੇ ਪਾਰਟੀ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਆਮ ਆਦਮੀ ਪਾਰਟੀ ਤੋ ਤੁਰੰਤ ਲਾਲਜੀਤ ਭੁੱਲਰ ਦੀ ਟਿਕਟ ਵਾਪਿਸ ਲੈਣੀ ਚਾਹੀਦੀ ਹੈ ।
