September 28, 2025
#National

ਆਮ ਆਦਮੀ ਪਾਰਟੀ ਵਿੱਚ ਨਵੇਂ ਸਾ਼ਮਿਲ ਹੋਏ ਸਾਥਿਆ ਦਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੀਤਾ ਸਵਾਗਤ

ਗੜਸ਼ੰਕਰ (ਨੀਤੂਸ਼ਰਮਾ/ਹੇਮਰਾਜ) ਵਿਧਾਨ ਸਭਾ ਹਲਕਾ ਗੜਸ਼ੰਕਰ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ‘ਚ ਜਿਲਾ ਪ੍ਰੀਸ਼ਦ ਮੈਂਬਰ ਤੇ ਕਾਂਗਰਸੀ ਆਗੂ ਚੌਧਰੀ ਪਵਨ ਕਟਾਰੀਆ ਕਾਂਗਰਸੀ ਆਗੂ ਤੇ ਬਲਾਕ ਸਮੰਤੀ ਗੜਸੰਕਰ ਦੇ ਚੇਅਰਮੈਨ ਕੁਲਦੀਪ ਸਿੰਘ ਢਿੱਲੋਂ, ਜਿਲਾ ਪ੍ਰੀਸ਼ਦ ਮੈਂਬਰ ਹਰਮੇਸ਼ਸਿੰਘਵਰ ਸਿੰਘ ਚੌਧਰੀ, ਭਵੀਸ਼ਨ ਦਾਸ ਸਰਪੰਚ ਡੱਲੇਵਾਲ, ਨਰਿੰਦਰ ਸਿੰਘ ਸਰਪੰਚ ਪ੍ਰ੍ਸ਼ੋਤਾ, ਹਰਮੇਸ਼ ਸਿੰਘ ਸਰਪੰਚ ਰਾਮ ਪੁਰ, ਖੇਵਜ਼ ਸੰਭੂ ਸਰਪੰਚ ਬਿਲੜੋਂ, ਡਾ. ਕੇਵਕ ਸਿੰਘ, ਕਮਲਜੀਤ ਕੁਮਾਰ ਰਿੰਕਾ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਜ ਸਿੰਘ ਬਸਿਆਲਾ, ਅਮਰਜੀਤ ਸਿੰਘ ਸਰਪੰਚ ਸਿੰਬਲੀ, ਪ੍ਰਵੇਸ਼ ਚੰਦਰ ਸਰਪੰਚ, ਮਲਕੋਵਾਲ, ਕੁਲਵੰਤ ਰਾਏ ਸਰਪੰਚ ਡਾਨਸੀਵਾਲ, ਤੀਰਥ ਸਿੰਘ ਸਰਪੰਚ ਖੁਸ਼ੀ ਪੱਦੀ, ਰਜਿੰਦਰ ਸਿੰਘ ਸਰਪੰਚ ਬੱਠਲਾਂ, ਦਲਜੀਤ ਸਿੰਘ ਸਰਪੰਚ ਮਹਿਦੂਦ, ਸਬਕਾ ਸੰਮਤੀ ਮੈਂਬਰ ਸੁਰਿੰਦਰ ਸਿੰਘ ਪਨਾਮ, ਗੁਰਸੇਵਕ ਸਿੰਘ ਧਮਾਈ, ਜੱਸਾ ਵਰਿਆਣਾ, ਵਿਨੋਦ ਕੁਮਾਰ ਸਰਪੰਚ ਕੁਨੈਲ , ਬਲਵਿੰਦਰ ਸਿੰਘ ਸਾਬਕਾ ਸਰਪੰਚ ਕੁਨੈਲ, ਮੋਹਨ ਲਾਲ ਸਾਬਕਾ ਸਰਪੰਚ ਹਾਜੀਪੁਰ, ਮਿੰਟੂ ਰਾਣਾ, ਸੰਜੀਵ ਰਾਣਾ ਸਰਪੰਚ ਕੋਕੋਵਾਲ, ਰਾਜੀਵ ਠਾਕੁਰ ਸਰਪੰਚ ਚੌਹੜਾਂਤੋਂ ਇਲਾਵਾ ਸੈਕਿੜਆਂ ਦੀ ਗਿਣਤੀ ‘ਚ ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ | ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕਰਦਿਆ ਕਿਹਾ ਕਿ ਜਿੰਨਾ ਆਸਾਂ ਉਮੀਦਾਂ ਨਾਲ ਸਾਥੀ ਪਾਰਟੀ ‘ਚ ਸ਼ਾਮਿਲ ਹੋਏ ਉਹਨਾਂ ਤੇ ਸਹੀ ਉਤਰਾਂਗੇ | ਸ਼ਾਮਿਲ ਹੋਣ ਵਾਲੇ ਸਾਥੀਆਂ ਨੂੰ ਪਾਰਟੀ ਵਿੱਚ ਉਚਿਤ ਸਥਾਨ ਦਿੱਤਾ ਜਾਵੇਗਾ | ਇਸ ਮੌਕੇ ਉ,ਐਸ. ਡੀ. ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ ਇਬਰਾਹੀਮਪੁਰ, ਹਰਜਿੰਦਰ ਧੰਜਲ, ਪ੍ਰਿੰਸ ਚੌਧਰੀ, ਅਸ਼ੋਕ ਕੁਮਾਰ ਸਰਪੰਚ ਹਾਜੀਪੁਰ, ਰਿੰਕੂ ਟਿੱਬੀਆਂ ਹਾਜਿਰ ਸਨ |

Leave a comment

Your email address will not be published. Required fields are marked *