ਆਰੀਆ ਸਮਾਜ ਸਥਾਪਨਾ ਦਿਵਸ ਮਨਾਇਆ

ਫਿਲੌਰ, ਸਥਾਨਕ ਡੀ ਆਰ ਵੀ ਡੀ ਏ ਵੀ ਸੈੰਟਨਰੀ ਪਬਲਿਕ ਸਕੂਲ ਫਿਲੌਰ ਵਿਖੇ ਆਰੀਆ ਸਮਾਜ ਸਥਾਪਨਾ ਦਿਵਸ ਮਨਾਇਆ ਗਿਆ ।ਮਹਰਿਸ਼ੀ ਦਯਾਨੰਦ ਸਰਸਵਤੀ ਆਧੁਨਿਕ ਭਾਰਤ ਦੇ ਚਿੰਤਕ ਅਤੇ ਆਰੀਆ ਸਮਾਜ ਦੇ ਸੰਸਥਾਪਕ ਸਨ। ਸਵਾਮੀ ਦਯਾਨੰਦ ਨੇ ਆਪਣੇ ਸਿਧਾਂਤਾਂ ਨੂੰ ਵਿਅਵਹਾਰਿਕਤਾ ਦੇਣ ਲਈ, ਵੈਦਿਕ ਧਰਮ ਨੂੰ ਫੈਲਾਉਣ ਲਈ ਅਤੇ ਭਾਰਤ ਅਤੇ ਵਿਸ਼ਵ ਨੂੰ ਜਾਗਰੂਕ ਕਰਨ ਲਈ ਜਿਸ ਸੰਸਥਾ ਦੀ ਸਥਾਪਨਾ ਕੀਤੀ ਉਸ ਨੂੰ ‘ਆਰੀਆ ਸਮਾਜ’ ਕਹਿੰਦੇ ਹਨ। ਆਰੀਆ ਸਮਾਜ ਦੀ ਸਥਾਪਨਾ 10 ਅਪ੍ਰੈਲ 1875 ਨੂੰ ਮੁੰਬਈ ਵਿੱਚ ਕੀਤੀ ਗਈ ਸੀ। ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਅੱਜ ਵੀ ਆਰੀਆ ਸਮਾਜ ਸਭਾ ਦੇ ਲੋਕ ਜਨ ਕਲਿਆਣ ਲਈ ਕੰਮ ਕਰ ਰਹੇ ਹਨ। ਵਿਦਿਆਰਥੀਆਂ ਨੂੰ ਆਰੀਆ ਸਮਾਜ ਸਥਾਪਨਾ ਦਿਵਸ ਦੇ ਮਹੱਤਵ ਬਾਰੇ ਦੱਸਣ ਲਈ ਸਕੂਲ ਵਿੱਚ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਨੇ ਗਾਯਤ੍ਰੀ ਮੰਤਰ, ਸ਼ਾਂਤੀ ਪਾਠ ਅਤੇ ਆਰੀਆ ਸਮਾਜ ਦੇ ਦਸ ਨਿਯਮ ਪੇਸ਼ ਕੀਤੇ। ਇਸ ਕਾਰਜਕ੍ਰਮ ਵਿੱਚ ਵਿਦਿਆਰਥੀਆਂ ਨੂੰ ਆਰੀਆ ਸਮਾਜ ਦੀਆਂ ਸੇਵਾਵਾਂ ਬਾਰੇ ਦੱਸਣ ਦੇ ਨਾਲ-ਨਾਲ ਮਹਾਤਮਾ ਹੰਸਰਾਜ ਜੀ ਬਾਰੇ ਵੀ ਦੱਸਿਆ ਗਿਆ ਜਿਨ੍ਹਾਂ ਨੇ ਦਯਾਨੰਦ ਜੀ ਤੋਂ ਪ੍ਰਭਾਵਿਤ ਹੋ ਕੇ ਡੀ.ਏ.ਵੀ. ਸੰਸਥਾ ਦੀ ਸਥਾਪਨਾ ਕੀਤੀ। ਇਹ ਸੰਸਥਾ ਨਾ ਕੇਵਲ ਸਮਾਜ ਦੇ ਉਤਥਾਨ ਲਈ ਕੰਮ ਕਰਦੀ ਹੈ ਬਲਕਿ ਇਸ ਸੰਸਥਾ ਵਿੱਚ ਪੜ੍ਹੇ ਬੱਚਿਆਂ ਨੇ ਉੱਚੇ ਅਹੁਦੇ ਪ੍ਰਾਪਤ ਕਰ ਕੇ ਵਿਸ਼ਵ ਵਿੱਚ ਇੱਕ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਬੱਚੇ ਇਨ੍ਹਾਂ ਮਹਾਨ ਹਸਤੀਆਂ ਦਾ ਰੂਪ ਧਾਰਣ ਕਰ ਮੰਚ ‘ਤੇ ਪੇਸ਼ ਹੋਏ।ਸਕੂਲ ਦੇ ਪਿ੍ੰਸੀਪਲ ਡਾਕਟਰ ਸ਼੍ਰੀ ਯੋਗੇਸ਼ ਗੰਭੀਰ ਜੀ ਨੇ ਆਰੀਆ ਸਮਾਜ ਦੇ ਸਥਾਪਨਾ ਦਿਵਸ ‘ਤੇ ਸਭ ਨੂੰ ਸੁਭਕਾਮਨਾ ਦਿੰਦੇ ਹੋਏ ਕਿਹਾ ਕਿ ਆਰੀਆ ਸਮਾਜ ਦਾ ਉਦੇਸ਼ ਹਿੰਦੂ ਧਰਮਗ੍ਰੰਥ ਵੇਦਾਂ ਨੂੰ ਸੱਚ ਦੇ ਰੂਪ ਵਿੱਚ ਮੁੜ ਸਥਾਪਿਤ ਕਰਨਾ ਸੀ। ਇਸ ਦੇ ਨਾਲ ਹੀ ਇਸਦਾ ਉਦੇਸ਼ ਸਭ ਮਾਨਵ ਜਾਤੀ ਦਾ ਸ਼ਾਰੀਰਿਕ, ਆਧਿਆਤਮਿਕ ਵਿਕਾਸ ਕਰਨਾ ਰਿਹਾ ਹੈ।
