August 7, 2025
#Punjab

ਆਰ.ਐਮ.ਪੀ.ਆਈ ਵਲੋਂ ਦੋਆਬਾ ਖੇਤਰ ਦੀ ਕਨਵੈਸ਼ਨ 19 ਜੁਲਾਈ ਨੂੰ ਹੋਵੇਗੀ – ਰਾਮ ਜੀ ਦਾਸ ਚੌਹਾਨ

ਗੜਸ਼ੰਕਰ (ਹੇਮਰਾਜ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਇਕਾਈ ਗੜਸ਼ੰਕਰ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਦਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ। ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ਤੇ ਚਰਚਾ ਕਰਦਿਆਂ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਬਲਵੰਤ ਰਾਮ ਨੇ ਕਿਹਾ ਕਿ ਭਾਵੇਂ ਲੋਕ ਸਭਾ ਚੋਣਾਂ ਵਿੱਚ ਫਾਸ਼ੀਵਾਦੀ ਫ਼ਿਰਕਾਪ੍ਰਸਤ ਤਾਕਤਾਂ ਨੂੰ ਲੋਕਾਂ ਨੇ ਵੱਡਾ ਝਟਕਾ ਦਿੱਤਾ ਹੈ ਤੇ ਵਿਰੋਧੀ ਧਿਰ ਨੂੰ ਮਜ਼ਬੂਤੀ ਬਖ਼ਸ਼ੀ ਹੈ ਪਰ ਕੇਂਦਰ ਸਰਕਾਰ ਦਾ ਰਵੱੰਈਆ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਅਜੇ ਵੀ ਦੇਸ਼ ਦੀਆਂ ਸੰਸਦੀ ਅਤੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ ਅਪਨਾਉਣ ਲਈ ਤਿਆਰ ਨਹੀਂ ਹਨ । ਇਸ ਲਈ ਵਿਰੋਧੀ ਧਿਰ ਅਤੇ ਜ਼ਮਹੂਰੀ ਸ਼ਕਤੀਆਂ ਨੂੰ ਕੇਂਦਰ ਸਰਕਾਰ ਦੀਆਂ ਗਤੀਵਿਧੀਆਂ ਤੇ ਨਿਰੰਤਰ ਬਾਜ਼ ਅੱਖਣ ਦੀ ਲੋੜ ਹੈ ਤਾਂ ਕਿ ਦੇਸ਼ ਦੀਆਂ ਧਰਮ ਨਿਰਪੱਖ ਤੇ ਜ਼ਮਹੂਰੀ ਕਦਰਾਂ ਕੀਮਤਾਂ ਦੇ ਨਾਲ਼ ਲੋਕ ਹਿਤਾਂ ਦੀ ਰਾਖੀ ਕੀਤੀ ਜਾ ਸਕੇ । ਇਸ ਵਿਚ ਕਿਸੇ ਵੀ ਕਿਸਮ ਦਾ ਅਵੇਸਲਾਪਨ ਮਹਿੰਗਾ ਪੈ ਸਕਦਾ ਹੈ। ਇਸ ਸਮੇਂ ਦੇਸ਼ ਦੀਆ ਸਮੂਹ ਧਰਮ ਨਿਰਪੱਖ ਸ਼ਕਤੀਆਂ ਦੇ ਏਕੇ ਨੂੰ ਹੋਰ ਵਿਸ਼ਾਲ ਕਰਨ ਦੀ ਜ਼ਰੂਰਤ ਹੈ । ਪੰਜਾਬ ਵਾਰੇ ਗੱਲ ਕਰਦਿਆਂ ਸਾਥੀ ਰਾਮ ਜੀ ਦਾਸ ਚੌਹਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ। ਨਜ਼ਾਇਜ ਮਾਇਨਿੰਗ, ਭਰਿਸ਼ਟਾਚਾਰ ਰੋਕਣ, ਨਸ਼ਿਆਂ ਦੀ ਰੋਕਥਾਮ ਤੇ ਅਮਨ -ਕਾਨੂੰਨ ਬਹਾਲ ਕਰਨ ਵਿਚ ਪੰਜਾਬ ਸਰਕਾਰ ਬੁਰੀ ਤਰਾਂ ਫੇਲ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਖੱਬੀਆਂ ਸ਼ਕਤੀਆਂ ਨੂੰ ਮਜਬੂਤ ਕਰਨ ਲਈ ਆਰ. ਐੱਮ. ਪੀ. ਆਈ. ਵਲੋਂ ਦੋਆਬਾ ਖੇਤਰ ਦੀ ਕਨਵੈਨਸ਼ਨ 19 ਜੁਲਾਈ ਨੂੰ ਜਲੰਧਰ ਵਿਖੇ ਹੋਵੇਗੀ ਜਿਸ ਵਿਚ ਗੜ੍ਹਸ਼ੰਕਰ ਦੇ ਸਾਥੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਸਮੇਂ ਕੁਲਭੂਸ਼ਨ ਕੁਮਾਰ ,ਗਿਆਨੀ ਅਵਤਾਰ ਸਿੰਘ,ਸ਼ਿੰਗਾਰਾ ਰਾਮ ਭੱਜਲ,ਗੋਪਾਲ ਦਾਸ ਮਲਹੋਤਰਾ ਤੇ ਸ਼ਾਮ ਸੁੰਦਰ ਨੇ ਵੀ ਆਪਣੇ ਵਿਚਾਰ ਰੱਖੇ।

Leave a comment

Your email address will not be published. Required fields are marked *