ਆਰ.ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਬੱਚਿਆਂ ਨੂੰ ਚੋਣਾਂ ਪ੍ਰਤੀ ਜਾਗਰੂਕ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਇਲਾਕੇ ਦੀ ਨਾਮਵਾਰ ਸੰਸਥਾ ਆਰ. ਪੀ. ਇੰਟਰਨੈਸ਼ਨਲ ਸੀਨੀਅਰ. ਸੈਕੰਡਰੀ. ਸਕੂਲ ਸ਼ਹਿਣਾ ਦੇ ਚੇਅਰਮੈਨ ਡਾ. ਪਵਨ ਕੁਮਾਰ ਧੀਰ , ਡਾਇਰੈਕਟਰ ਮੈਡਮ ਸ੍ਰੀਮਤੀ ਉਰਮਿਲਾ ਧੀਰ ਦੇ ਦਿਸ਼ਾ ਨਿਰਦੇਸ਼ ਹੇਠਾਂ ਅਤੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਅਨੁਜ ਸ਼ਰਮਾ ਦੀ ਅਗਵਾਈ ਵਿੱਚ ਸੰਸਥਾ ਵਿੱਚ ਬੱਚਿਆਂ ਨੂੰ ਚੋਣਾਂ ਪ੍ਰਤੀ ਜਾਗਰੂਕ ਕਰਨ ਲਈ ਹੈੱਡ ਬੁਆਏ ਅਤੇ ਹੈਡ ਗਰਲ ਦੀ ਚੋਣ ਕਰਵਾਈ ਗਈ।ਇਸ ਚੋਣ ਰਾਹੀਂ ਬੱਚਿਆਂ ਨੇ ਆਪਣੀ ਸੂਝ ਅਨੁਸਾਰ ਵੱਖ-ਵੱਖ ਉਮੀਦਵਾਰਾਂ ਨੂੰ ਵੋਟ ਪਾਈ। ਇਸ ਗਤੀਵਿਧੀ ਦੌਰਾਨ ਸੰਸਥਾਂ ਦੇ ਪ੍ਰਿੰਸੀਪਲ ਸ੍ਰੀ ਅਨੁਜ ਸ਼ਰਮਾ ਜੀ ਨੇ ਬੱਚਿਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਕਿਸ ਤਰਾਂ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣਾ ਯੋਗ ਉਮੀਦਵਾਰ ਚੁਣ ਸਕਦੇ ਹਾਂ। ਸਮਾਜਿਕ ਸਿੱਖਿਆ ਦੇ ਅਧਿਆਪਕ ਮਾ. ਕੁਲਦੀਪ ਸਿੰਘ ਜੱਸਲ ਜੀ ਨੇ ਇਸ ਗਤੀਵਿਧੀ ਦਾ ਪ੍ਰਬੰਧ ਕੀਤਾ ਅਤੇ ਬੱਚਿਆਂ ਨੂੰ ਬੈਲਟ ਬਾਕਸ ਬੈਲਟ ਪੇਪਰ, ਨੋਟਾ ਅਤੇ ਚੋਣ ਪ੍ਰਕਿਰਿਆ ਬਾਰੇ ਜਾਣੂ ਕਵਾਉਂਦਿਆਂ ਵੋਟਿੰਗ ਕਰਵਾਈ। ਇਸ ਗਤੀਵਿਧੀ ਵਿੱਚ ਗਣਿਤ ਅਧਿਆਪਕ ਸੁਨੀਲ ਕੁਮਾਰ, ਅਰਜੁਨ ਕੁਮਾਰ ਅਤੇ ਸ੍ਰ. ਗੁਰਜੀਤ ਸਿੰਘ ਸਹਿਯੋਗ ਦਿੱਤਾ।
