ਆਰ ਪੀ ਸਕੂਲ ਦੇ ਵਿਦਿਆਰਥੀਆਂ ਨੂੰ ਸਾਂਝ ਪੰਜਾਬ ਜਾਗ੍ਰਿਤ ਪ੍ਰੋਗਰਾਮ ਤਹਿਤ ਜਾਣੂ ਕਰਵਾਇਆ

ਸਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਇਲਾਕੇ ਦੀ ਨਾਮਵਾਰ ਸੰਸਥਾ ਆਰ. ਪੀ. ਇੰਟਰਨੈਸ਼ਨਲ ਸੀਨੀਅਰ. ਸੈਕੰਡਰੀ. ਸਕੂਲ ਸ਼ਹਿਣਾ ਦੇ ਚੇਅਰਮੈਨ ਡਾ. ਪਵਨ ਕੁਮਾਰ ਧੀਰ , ਡਾਇਰੈਕਟਰ ਮੈਡਮ ਸ੍ਰੀਮਤੀ ਉਰਮਿਲਾ ਧੀਰ , ਡਿਪਟੀ ਡਾਇਰੈਕਟਰ ਮੈਡਮ ਸੁਨੀਤਾ ਰਾਜ ਦੇ ਦਿਸ਼ਾ ਨਿਰਦੇਸ਼ ਹੇਠਾਂ ਅਤੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਅਨੁਜ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ,, ਜਿਸ ਵਿੱਚ ਪੁਲਿਸ ਸਟੇਸ਼ਨ ਸ਼ਹਿਣਾ ਵੱਲੋਂ ਪੰਜਾਬ ਜਾਗ੍ਰਿਤ ਪ੍ਰੋਗਰਾਮ ਤਹਿਤ ਜਾਣੂ ਕਰਵਾਇਆ ਗਿਆ ਜਿਸ ਵਿੱਚ ਬਲਵੰਤ ਸਿੰਘ ਏਂ ਐਸ਼ ਆਈ, ਮਲਕੀਤ ਸਿੰਘ ਹੋਲਦਾਰ, ਮਨਪ੍ਰੀਤ ਕੌਰ ਹੋਲਦਾਰ ਅਤੇ ਰਮਨਦੀਪ ਕੌਰ ਆਦਿ ਨੇ ਜ਼ਿਲ੍ਹਾ ਇੰਚਾਰਜ ਮੈਡਮ ਰਾਣੀ ਕੌਰ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਵਿਦਿਆਰਥੀਆਂ ਨੂੰ ਜਿਣਸੀ ਸੋਸਣ, ਗੁੱਡ ਟੱਚ , ਬੈਡ ਟੱਚ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਬਾਰੇ ਜਾਗਰੁਕ ਕੀਤਾ ਗਿਆ। ਓਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਵੋਮੈਨ ਹੈਲਪ ਲਾਈਨ ਨੰਬਰ ਬਾਰੇ ਵੀ ਦੱਸਿਆ। ਓਹਨਾਂ ਨੇ ਬੱਚਿਆਂ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਅਸੀਂ ਕਿਸ ਤਰਾਂ ਇਸ ਤਰ੍ਹਾਂ ਦੇ ਅਪਰਾਧਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਅਸੀਂ ਇਹਨਾਂ ਖ਼ਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ। ਪ੍ਰਿੰਸੀਪਲ ਸ੍ਰੀ ਅਨੁਜ ਸ਼ਰਮਾਂ ਨੇ ਥਾਣਾ ਸ਼ਹਿਣਾ ਦੇ ਮੁਖੀ ਅਤੇ ਸਮੂਹ ਸਟਾਫ ਦਾ ਬਹੁਤ ਜਿਆਦਾ ਧੰਨਵਾਦ ਕੀਤਾ ਅਤੇ ਇਹ ਵੀ ਸੁਨਿਸ਼ਚਿਤ ਕੀਤਾ ਕੇ ਬੱਚਿਆਂ ਵਿੱਚ ਇਸ ਤਰ੍ਹਾਂ ਦਿਆਂ ਸਮਾਜਿਕ ਵਿਸ਼ਿਆਂ ਪ੍ਰਤੀ ਚੇਤਨਾ ਸਮੇਂ ਸਮੇਂ ਸਿਰ ਇਸ ਤਰ੍ਹਾਂ ਦੇ ਉਪਰਾਲਿਆਂ ਦੁਆਰਾ ਹੁੰਦੀ ਰਹੇਗੀ ।
