September 28, 2025
#Punjab

ਆਸਰਾ ਕਾਲਜ ਵਿਖੇ ਸ਼ੁਰੂ ਕੀਤੇ ਪੈਰਾ-ਮੈਡੀਕਲ ਦੇ ਨਵੇਂ ਕੋਰਸ

ਭਵਾਨੀਗੜ੍ਹ (ਵਿਜੈ ਗਰਗ) ਆਸਰਾ ਗਰੁੱਪ ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ, ਜਿਹੜਾ ਆਧੁਨਿਕ ਅਤੇ ਤਕਨੀਕੀ ਸਿੱਖਿਆ ਦਾ ਕੇਂਦਰ ਬਣ ਚੁੱਕਿਆ ਹੈ , ਵਿਖੇ ਇਸ ਸਾਲ ਤੋਂ ਪੈਰਾ ਮੈਡੀਕਲ ਦੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਵਿੱਚ ਬੀ.ਪੀ.ਟੀ. (ਬੈਚਲਰ ਇਨ ਫਿਜ਼ੀਓਥੈਰੇਪੀ), ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਮਾਨਤਾ ਪ੍ਰਾਪਤ ਹੈ, ਜਿਸ ਦੀ ਮਿਆਦ ਸਾਢੇ ਚਾਰ ਸਾਲ ਹੈ ਅਤੇ ਯੋਗਤਾ 10+2 ਮੈਡੀਕਲ ਹੈ, ਸ਼ੁਰੂ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਹੀ ਇਕ ਰੋਜ਼ਗਾਰ ਪ੍ਰਦਾਨ ਕਰਨ ਵਾਲਾ ਕੋਰਸ ਹੈ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਡਾ. ਆਰ ਕੇ ਗੋਇਲ ਨੇ ਦੱਸਿਆ ਕਿ ਆਸਰਾ ਕਾਲਜ ਆਫ ਇੰਜਨੀਅਰਿੰਗ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਮਾਨਤਾ ਪ੍ਰਾਪਤ ਹੈ, ਵਿੱਚ ਐੱਮ.ਟੈਕ, ਬੀ.ਟੈਕ ਅਤੇ ਡਿਪਲੋਮਾ ਕੋਰਸ (ਕੰਪਿਊਟਰ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ, ਇਲੈਕਟ੍ਰਾਨਿਕਸ ਇੰਜਨੀਅਰਿੰਗ ਅਤੇ ਸਿਵਲ ਇੰਜਨੀਅਰਿੰਗ), ਪੈਰਾ-ਮੈਡੀਕਲ ਕੋਰਸ ਜਿਸ ਵਿੱਚ ਬੀ.ਐਸ.ਸੀ-ਆਪਰੇਸ਼ਨ ਥੀਏਟਰ, ਮੈਡੀਕਲ ਸਾਇੰਸ ਲੈਬ, ਕਾਰਡੀਆਕ ਕੇਅਰ, ਅਨੱਸਥੀਸੀਆ ਆਦਿ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਆਸਰਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਜ਼ੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ, ਜਿਸ ਵਿੱਚ ਐਮ.ਬੀ.ਏ, ਐਮ,ਸੀ.ਏ, ਐਮ.ਕਾਮ, ਬੀ.ਬੀ.ਏ, ਬੀ.ਸੀ.ਏ, ਬੀ.ਕਾਮ, ਪੀ.ਜੀ.ਡੀ.ਸੀ.ਏ, ਐਮ.ਐਸ.ਸੀ, (ਆਈ .ਟੀ), ਬੀ.ਐਸ.ਸੀ (ਮੈਡੀਕਲ ਅਤੇ ਨਾਨ-ਮੈਡੀਕਲ), ਐਮ.ਲਿਬ, ਬੀ.ਲਿਬ, ਡੀ.ਲਿਬ, ਬੀ.ਏ, ਐਮ.ਏ (ਇੰਗਲਿਸ਼, ਪੰਜਾਬੀ, ਹਿਸਟਰੀ, ਪੋਲਿਟੀਕਲ ਸਾਇੰਸ) ਦੇ ਨਾਲ-ਨਾਲ 10+1, 10+2 (ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ) ਸਫਲਤਾ ਪੂਰਵਕ ਕਰਵਾਏ ਜਾ ਰਹੇ ਹਨ। ਆਸਰਾ ਕਾਲਜ ਆਫ ਐਜੂਕੇਸ਼ਨ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ ਵਿੱਚ ਬੀ.ਐਡ, ਈ.ਟੀ.ਟੀ ਅਤੇ ਐਮ.ਏ ਐਜੂਕੇਸ਼ਨ ਦੇ ਕੋਰਸ ਕਰਵਾਏ ਜਾ ਰਹੇ ਹਨ। ਇਸ ਮੌਕੇ ਤੇ ਸੰਸਥਾ ਦੇ ਐਮ.ਡੀ. ਡਾ. ਕੇਸ਼ਵ ਗੋਇਲ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਦਿਆਰਥੀ ਆਪਣੀ ਆੱਨ ਲਾਇਨ ਐਡਮਿਸ਼ਨ ਫਾਰਮ ਭਰਨਾ ਚਾਹੁੰਦਾ ਹੈ ਤਾਂ ਉਹ asracollege.edu.in ਤੇ ਜਾ ਕੇ ਆਪਣਾ ਫਾਰਮ ਭਰ ਸਕਦਾ ਹੈ। ਇਹ ਸਾਰੇ ਹੀ ਕੋਰਸ ਬਹੁਤ ਹੀ ਜਾਇਜ਼ ਫੀਸਾਂ ਤੇ ਕਰਵਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਰਕਾਰ ਤੋਂ ਬਣਦਾ ਵਜੀਫ਼ਾ ਦਵਾਇਆ ਜਾਂਦਾ ਹੈ, ਜਿਸ ਵਿੱਚ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਅਤੇ ਐਸ.ਸੀ./ਐਸ.ਟੀ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਜੀਫ਼ਾ ਉਪਲੱਬਧ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਤੋਂ ਸਪੈਸ਼ਲ ਆਰਟੀਫੀਸ਼ਲ ਇੰਟੈਲੀਜੇਂਸ ਦਾ ਵਿਸ਼ਾ ਵਖਰੇ ਤੌਰ ਤੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਆਈ.ਟੀ. ਸੈਕਟਰ ਵਿੱਚ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਹਿਯੋਗੀ ਹੋਵੇਗਾ।

Leave a comment

Your email address will not be published. Required fields are marked *