September 27, 2025
#National

ਆੜਤੀ ਯੂਨੀਅਨ ਦੀ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਆੜਤੀ ਯੂਨੀਅਨ ਬੁਢਲਾਡਾ ਦੀ ਇਕ ਭਰਵੀਂ ਮੀਟਿੰਗ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਆਉਣ ਵਾਲੇ ਕਣਕ ਦੇ ਸੀਜਨ ਦੇ ਸਬੰਧ ਵਿੱਚ ਵਿਚਾਰ ਚਰਚਾ ਹੋਈ ਕਣਕ ਵਾਸਤੇ ਆੜਤੀ ਯੂਨੀਅਨ ਕੋਈ ਵੀ ਬੇ-ਫਾਲਤੂ ਪਾਈ ਜਾਂਦੀ ਕਮੀ ਨਹੀਂ ਦੇਵੇਗੀ।ਇਸ ਤੋਂ ਇਲਾਵਾ ਹੋਰ ਵੀ ਬਹੁਤ ਵਪਾਰਕ ਫੈਂਸਲੇ ਹੋਏ। ਜ਼ਿਲਾ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਦੋਦੜਾ ਜੀ ਨੇ ਆੜ੍ਹਤੀਆ ਦੀਆਂ ਦਿੱਕਤਾਂ ਤੇ ਉਸਦੇ ਹੱਲ ਦਸੇ ਕੁੱਝ ਮਤੇ ਪਾਏ ਗਏ। ਜਿਸ ਤੇ ਸਾਰੇ ਆੜਤੀਆ ਨੇ ਸਹਿਮਤੀ ਪ੍ਰਗਟਾਈ ਵੋਟਾਂ ਬਾਰੇ ਵੀ ਚਰਚਾ ਹੋਈ।ਉਸ ਵਾਸਤੇ ਸਾਰਿਆਂ ਨੇ ਕੈਬਨਟ ਨੂੰ ਸੋਚ ਕੇ ਵਿਚਾਰ ਕਰਕੇ ਫ਼ੈਂਲਸ ਕਰਨ ਦੇ ਅਧਿਕਾਰ ਦਿਤੇ।ਇਸ ਮੌਕੇ ਹਰਵਿੰਦਰ ਸਿੰਘ ਸੇਖੋਂ,ਪਵਨ ਨੇਵਟੀਆ,ਭੁਰੀਆ,ਰੂਬਲ ਅਤੇ ਸਾਧੂ ਰਾਮ ਨੇ ਆਪਣੇ ਵਿਚਾਰ ਦਿੱਤੇ। ਮੀਟਿੰਗ ਵਿੱਚ ਹਾਜ਼ਰੀਨ ਵਿਕਾਸ ਕੁਮਾਰ ਵਿੱਕੀ,ਰਾਜ ਕੁਮਾਰ ਬੀਰੋਕੇ,ਅਮਰਜੀਤ ਗੁਲਿਆਨੀ,ਰਾਜਿੰਦਰ ਸਿੰਘ ਚਿੰਤੂ ਜਿੰਦਰ ਬੀਰੋਕੇ,ਰਾਮ ਸ਼ਰਨ,ਰਾਜ ਬੋੜਾਵਾਲੀਆ,ਗਿਆਨ ਚੰਦ,ਬਲਜੀਤ ਸਿੰਘ‌‌ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆੜਤੀ ਵੀਰ ਮੌਜੂਦ ਸਨ।

Leave a comment

Your email address will not be published. Required fields are marked *