August 6, 2025
#National

ਇਕ ਪਾਸੇ ਤੁਹਾਡੀ ਖੇਤਰੀ ਪਾਰਟੀ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ – ਸੁਖਬੀਰ ਬਾਦਲ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਲੋਕ ਸਭਾ ਹਲਕੇ ਤੋਂ ਸ਼ੑੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ ਦੇ ਹੱਕ ਵਿਚ ਨੂਰਮਹਿਲ ਦੀ ਦਾਣਾ ਮੰਡੀ ਵਿਚ ਅੱਜ ਇਕ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਸਾਬਕਾ ਵਿਧਾਇਕ ਜਥੇਦਾਰ ਗੁਰਪੑਤਾਪ ਸਿੰਘ ਵਡਾਲਾ ਨੇ ਕੀਤੀ। ਰੈਲੀ ਵਿਚ ਪਾਰਟੀ ਪੑਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ‘ਤੇ ਪਹੁੰਚੇ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਤੁਹਾਡੀ ਆਪਣੀ ਖੇਤਰੀ ਪਾਰਟੀ ਸ਼ੑੋਮਣੀ ਅਕਾਲੀ ਦਲ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਇਹ ਚੋਣਾਂ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਆਈ। ਪੰਜਾਬ ਨੇ ਤਰੱਕੀ ਕੀਤੀ। ਪਿਛਲੇ 50 ਸਾਲਾਂ ਦਾ ਹਿਸਾਬ ਦੇਖ ਲਉ 22 ਸਾਲ ਸ. ਪੑਕਾਸ਼ ਸਿੰਘ ਬਾਦਲ ਨੇ ਮੁਖ ਮੰਤਰੀ ਵਜੋਂ ਕੰਮ ਕੀਤਾ। ਤੁਸੀਂ ਕਦੇ ਸੋਚਿਆ ਜੋ ਪੰਜਾਬ ਵਿਚ ਬਣਿਆ ਉਹ ਕਿਹੜੀ ਸਰਕਾਰ ਵੇਲੇ ਬਣਿਆ। ਉਨ੍ਹਾਂ ਲੋਕਾਂ ਨੂੰ ਯਾਦ ਕਰਵਾਦਿਆ ਕਿਹਾ ਕਿ ਪੰਜਾਬ ਵਿਚ 15 ਲੱਖ ਟਿਉਬਵੈੱਲ ਕੁਨੈਕਸ਼ਨ ਹਨ। ਜਿਨ੍ਹਾਂ ਵਿਚੋਂ ਸਾਢੇ 13 ਲੱਖ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ। ਨਹਿਰਾਂ ਬਣਾਉਣ ਦਾ ਕੰਮ, ਕੱਸੀਆ ਬਣਾਉਣ ਦਾ ਕੰਮ, ਆਟਾ ਦਾਲ ਸਕੀਮ, ਸ਼ਗਨਾਂ ਸਕੀਮ, ਪੈਨਸ਼ਨ ਸਕੀਮ, ਟਿਉੂਬਵੈੱਲਾ ਦੇ ਬਿੱਲ ਮੁਆਫ਼, ਐੱਸ. ਸੀ ਪਰਿਵਾਰ ਦੇ ਬੱਚਿਆਂ ਦੀ ਪੜਾਈ, 200 ਯੂਨਿਟ ਮੁਆਫ਼, ਲੜਕੀਆਂ ਨੂੰ ਸਾਈਕਲ ਤੇ ਮੈਡੀਕਲ ਦੀ ਸਹੂਲਤ ਇਹ ਸਭ ਅਕਾਲੀ ਸਰਕਾਰ ਨੇ ਹੀ ਲੋਕਾਂ ਨੂੰ ਦਿੱਤੀਆਂ। ਉਨ੍ਹਾਂ ਗਰਜ਼ਦਿਆ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦਾ ਹੈ। ਇਸ ਕਰਕੇ ਉਨ੍ਹਾਂ ਨੇ ਪੰਜਾਬ ਦੇ 400 ਦੇ ਕਰੀਬ ਨਹਿਰੀ ਪਟਵਾਰੀਆ ਨੂੰ ਮੁਅੱਤਲ ਕੀਤਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਪੰਜਾਬ ਵਿਚ ਵਾਧੂ ਪਾਣੀ ਹੋਣ ਦੀ ਸਹਿਮਤੀ ਨਹੀਂ ਪੑਗਟਾਈ ਅਤੇ ਕਿਹਾ ਉਹ ਅਜਿਹਾ ਕੁੱਝ ਨਹੀ ਲਿਖਣਗੇ ਜੋ ਪੰਜਾਬ ਲਈ ਖਤਰਾ ਬਣੇ। ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਨ ਵਿਚ ਦਾਅਵਾ ਕੀਤਾ ਵਿਚ ਪੰਜਾਬ ਵਿਚ ਸ਼ੑੋਮਣੀ ਅਕਾਲੀ ਦਲ ਦੀ ਪਾਰਟੀ ਅੱਗੇ ਚਲ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ 1 ਜੂਨ ਸ਼ੑੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ. ਪੀ ਨੂੰ ਵੋਟ ਪਾਉਣ। ਇਸ ਰੈਲੀ ਨੂੰ ਬੀਬੀ ਜਗੀਰ ਕੌਰ ਸਾਬਕਾ ਵਿਧਾਇਕ, ਮਨਜੀਤ ਸਿੰਘ ਜੀ. ਕੇ ਸਾਬਕਾ ਪੑਧਾਨ ਦਿੱਲੀ ਗੁਰਦੁਆਰਾ ਕਮੇਟੀ, ਸਰਵਨ ਸਿੰਘ ਹੇਅਰ, ਸੁਰਤੇਜ਼ ਸਿੰਘ ਬਾਸੀ, ਜਸਜੀਤ ਸਿੰਘ ਸੰਨੀ, ਗੁਰਨਾਮ ਸਿੰਘ ਕੰਦੋਲਾ, ਕੇਵਲ ਸਿੰਘ ਚੰਦੀ, ਯੁਗਰਾਜ ਸਿੰਘ ਜੱਗੀ, ਲਖਵਿੰਦਰ ਸਿੰਘ ਹੋਠੀ, ਸੁਖਵੀਰ ਸਿੰਘ ਭਾਰਦਵਾਜੀਆ, ਅਵਤਾਰ ਸਿੰਘ ਕਲੇਰ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

Leave a comment

Your email address will not be published. Required fields are marked *