August 6, 2025
#Punjab

ਇਤਿਹਾਸਕ ਗੁ: ਦਮਦਮਾ ਸਾਹਿਬ ਠੱਟਾ ‘ਚ ਸਤਾਈਆਂ ਦੇ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਸੁਲਤਾਨਪੁਰ ਲੋਧੀ (ਮਲਕੀਤ ਕੌਰ)ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਸੂਰਬੀਰ ਯੋਧੇ ਸੰਤ ਸਿਪਾਹੀ, ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੌਜੂਦਾ ਮੁਖੀ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਤੇ ਦੇਖ ਰੇਖ ‘ਚ 2 ਦਿਨਾਂ ( 8 ਤੇ 9 ਮਈ ) ਮਹਾਨ ਸ਼ਹੀਦੀ ਸਮਾਗਮ ਤੇ ਜੋੜ ਮੇਲਾ (ਸਤਾਈਆਂ ) ਆਯੋਜਿਤ ਕਰਨ ਲਈ ਤਿਆਰੀਆਂ ਸਬੰਧੀ ਇਲਾਕੇ ਦੀਆਂ ਸੰਗਤਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਆਯੋਜਿਤ ਕੀਤੀ ਗਈ । ਮੀਟਿੰਗ ‘ਚ ਇਲਾਕੇ ਦੇ ਸਰਪੰਚਾਂ , ਪੰਚਾਂ ਤੇ ਪਤਵੰਤੇ ਸੱਜਣਾ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ਤੇ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਰੂਪ ਰੇਖਾ ਉਲੀਕੀ ਗਈ । ਮੀਟਿੰਗ ਉਪਰੰਤ ਗੁਰਮਤਿ ਸਮਾਗਮ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਨੂੰ ਸਬੰਧਿਤ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 5 ਮਈ ਤੋਂ 7 ਮਈ , 7 ਤੋਂ 9 ਮਈ ਤੇ 9 ਮਈ ਤੋਂ 11 ਮਈ ਨੂੰ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ 8 ਮਈ (26 ਵੈਸਾਖ ) ਦੀ ਰਾਤ ਨੂੰ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ। ਜਿਸ ਵਿਚ ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲੇ, ਭਾਈ ਗੁਰਦੇਵ ਸਿੰਘ ਦਾ ਕੀਰਤਨੀ ਜਥਾ ਗੁਰਬਾਣੀ ਦਾ ਕੀਰਤਨ ਕਰਨਗੇ ਤੇ ਹੋਰ ਕਥਾ ਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਰਾਹੀਂ ਬਾਬਾ ਬੀਰ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਜਾਣਕਾਰੀ ਦੇਣਗੇ।ਇਸੇ ਤਰ੍ਹਾਂ 9 ਮਈ (27 ਵੈਸਾਖ ) ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੁੰਦਰ ਦੀਵਾਨ ਸਜਣਗੇ ।ਜਿਸ ਵਿਚ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ । ਇਹਨਾਂ ਸਮਾਗਮਾਂ ਸਮੇਂ ਸਮੂਹ ਸੰਤ ਮਹਾਂਪੁਰਸ਼ ਤੇ ਹੋਰ ਵਿਦਵਾਨ ਸਿੱਖ ਹਸਤੀਆਂ ਵੀ ਹਾਜਰੀ ਭਰਨਗੀਆਂ । ਇਸ ਸਮੇਂ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲੇ ‘ਚ ਪੁੱਜੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਦੀ ਸੇਵਾ ਨਿਭਾਈ ਜਾਵੇਗੀ । ਹੋਰ ਸੇਵਾ ਸੁਸਾਇਟੀਆਂ ਵੀ ਸਮਾਗਮਾਂ ਦੌਰਾਨ ਸੇਵਾ ਦੇ ਕਾਰਜ ਨਿਭਾਉਣਗੀਆਂ । ਮੀਟਿੰਗ ‘ਚ ਬਾਬਾ ਬਲਵਿੰਦਰ ਸਿੰਘ ਰੱਬ ਜੀ,ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਪ੍ਰਧਾਨ ਸੰਤੋਖ ਸਿੰਘ ਬਿਧੀਪੁਰ , ਬਾਬਾ ਮੰਗਲ ਸਿੰਘ, ਸੈਕਟਰੀ ਇੰਦਰਜੀਤ ਸਿੰਘ , ਜਥੇਦਾਰ ਸੂਬਾ ਸਿੰਘ ਠੱਟਾ, ਬਲਜਿੰਦਰ ਸਿੰਘ ਦਰੀਏਵਾਲ, ਬਚਨ ਸਿੰਘ ਸਾਬਕਾ ਡੀਐਸਪੀ, ਚਰਨ ਸਿੰਘ ਦਰੀਏਵਾਲ , ਸੁਖਵਿੰਦਰ ਸਿੰਘ ਸਾਬਾ, ਦਿਲਬਾਗ ਸਿੰਘ ਚੇਲਾ,ਤੀਰਥ ਸਿੰਘ , ਸੁਖਦੇਵ ਸਿੰਘ ਸੋਢੀ, ਹਰਜਿੰਦਰ ਸਿੰਘ ਪੁਰਾਣਾ ਠੱਟਾ,ਗੁਰਦੀਪ ਸਿੰਘ ਸਾਬਕਾ ਸਰਪੰਚ , ਜੋਗਿੰਦਰ ਸਿੰਘ ਦੰਦੂਪੁਰ,ਮਲਕੀਤ ਸਿੰਘ ਪ੍ਰਧਾਨ ਦੰਦੂਪੁਰ , ਹਰਜਿੰਦਰ ਸਿੰਘ ਦਰੀਏਵਾਲ, ਕਰਮਜੀਤ ਸਿੰਘ ਚੇਲਾ, ਸਵਰਨ ਸਿੰਘ ਹਾਂਡਾ,ਮਾ ਜਗਤਾਰ ਸਿੰਘ, ਸੂਰਤ ਸਿੰਘ, ਬਲਵਿੰਦਰ ਸਿੰਘ ਕਾਹਨਾ , ਪਰਮਜੀਤ ਸਿੰਘ ਝੰਡ, ਨਿਰੰਜਨ ਸਿੰਘ, ਦਰਸ਼ਨ ਸਿੰਘ, ਜੀਤ ਸਿੰਘ, ਭਾਈ ਜੋਗਾ ਸਿੰਘ, ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ, ਭਾਈ ਗੁਰਦੇਵ ਸਿੰਘ ਰਾਗੀ, ਭਾਈ ਕੁਲਵੰਤ ਸਿੰਘ, ਮਨਿੰਦਰ ਸਿੰਘ, ਬਚਿੱਤਰ ਸਿੰਘ, ਤਰਸੇਮ ਸਿੰਘ,ਹਰਜੀਤ ਸਿੰਘ, ਗੁਰਦੀਪ ਸਿੰਘ,ਗਿਆਨ ਸਿੰਘ, ਤੇ ਹੋਰਨਾਂ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ ।

Leave a comment

Your email address will not be published. Required fields are marked *