ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 496 ਵਾਂ ਜੋਤੀ ਜੋਤਿ ਦਿਵਸ ਮਨਾਇਆ ਗਿਆ

ਗੜਸ਼ੰਕਰ (ਹੇਮਰਾਜ) ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 496 ਵਾਂ ਜੋਤੀ ਜੋਤਿ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਸ਼ਰੀਰ ਕਰਕੇ ਸੰਨ1528ਈ ਨੂੰ ਜੋਤੀ ਜੋਤਿ ਸਮਾਏ ਸਨ , ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੁੱਖਤਾ ਦੇ ਉਧਾਰ, ਗਰੀਬਾਂ ਮਜ਼ਲੂਮਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਹੋਏ ਸੰਗਤਾਂ ਨੂੰ ਤਾਰਦੇ ਹੋਏ ਕਾਂਸ਼ੀ ਦੀ ਧਰਤੀ ਤੇ ਜੋਤੀ ਜੋਤਿ ਸਮਾਏ ਮੱਖਣ ਸਿੰਘ ਵਾਹਿਦ ਪੁਰੀ ਜੀ ਨੇ ਸੰਗਤਾਂ ਨੂੰ ਗੁਰੂ ਘਰ ਦੀ ਚੱਲ ਰਹੀ ਕਾਰ ਸੇਵਾ ਲਈ ਬੇਨਤੀ ਕੀਤੀ। ਪਿੰਡ ਭਰੋਵਾਲ ਕਲਾਂ, ਲੀਹਾਂ, ਲੁਧਿਆਣਾ ਦੀ ਸੰਗਤ ਵਲੋਂ ਲੰਗਰਾਂ ਦੀ ਸੇਵਾ ਕੀਤੀ ਗਈ ਚੱਕ ਸਾਬੂ ਦੇ ਨੋਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਜਲੇਬੀਆਂ ਦੇ ਲੰਗਰ ਲਗਾਏ ਗਏ। ਇਸ ਮੌਕੇ ਤੇ ਕਮੇਟੀ ਮੈਂਬਰ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ, ਮੱਖਣ ਸਿੰਘ ਵਾਹਿਦ ਪੁਰੀ, ਕੈਸ਼ੀਅਰ ਹਰਭਜਨ ਸਿੰਘ ਜੀ ਸਰਪੰਚ ਰੋਸਨ ਲਾਲ ,ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਚੌ ਜੀਤ ਸਿੰਘ , ,ਸਤਪਾਲ ਸਿੰਘ , ਬਿੰਦਰ ਸਿੰਘ,ਡਾਕਟਰ ਜਸਵੀਰ ਵਿੱਕੀ, ਡਾਕਟਰ ਵਿਪਨ ਕੁਮਾਰ ਜੀ ਹਾਜਿਰ ਸਨ
