ਇਸ ਵਾਰ ਪਵਨ ਕੁਮਾਰ ਟੀਨੂੰ ਭਾਰੀ ਬਹੁਮਤ ਨਾਲ ਜਿੱਤਣਗੇ, ਇਸ ਜਿੱਤ ਚ ਯੂਥ ਦਾ ਰਹੇਗਾ ਅਹਿਮ ਰੋਲ – ਮਨੀ ਮਹੇਂਦਰੂ ਪ੍ਰਧਾਨ ਯੂਥ ਆਪ ਵਿੰਗ
ਨਕੋਦਰ (ਏ.ਐਲ.ਬਿਉਰੋ) ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਲੋਕਾਂ ਵੱਲੋਂ ਭਾਰੀ ਸਮਰਥਣ ਮਿਲ ਰਿਹਾ ਹੈ। ਪਵਨ ਕੁਮਾਰ ਟੀਨੂੰ ਦੇ ਹੱਕ ਚ ਚੋਣ ਪ੍ਰਚਾਰ ਕਰਦੇ ਹੋਏ ਮਨੀ ਮਹੇਂਦਰੂ ਪ੍ਰਧਾਨ ਆਪ ਯੂਥ ਵਿੰਗ ਨਕੋਦਰ ਨੇ ਕਿਹਾ ਕਿ ਇਸ ਵਾਰ ਪਵਨ ਕੁਮਾਰ ਟੀਨੂੰ ਭਾਰੀ ਬਹੁਮਤ ਨਾਲ ਜਿੱਤਣਗੇ ਅਤੇ ਇਸ ਜਿੱਤ ਚ ਅਹਿਮ ਰੋਲ ਯੂਥ ਵਰਗ ਦਾ ਰਹੇਗਾ। ਪੂਰੇ ਪੰਜਾਬ ਦਾ ਯੂਥ ਆਮ ਆਦਮੀ ਪਾਰਟੀ ਦੇ ਨਾਲ ਹੈ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਹੈ। ਅਸੀਂ ਇਕ ਇਕ ਵੋਟ ਪਵਾ ਕੇ ਪਵਨ ਕੁਮਾਰ ਟੀਨੂੰ ਨੂੰ ਸੰਸਦ ਚ ਭੇਜਾਂਗੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾਵਾਂਗੇ।