August 6, 2025
#Latest News

ਇੰਗਲਿਸ਼ ਵਿਜ਼ਾਰਡਜ਼ ਦੇ ਨੀਤਿਸ਼ ਨੇ ਪੀ.ਟੀ.ਈ ਪ੍ਰੀਖਿਆ ਚੋਂ ਹਾਸਿਲ ਕੀਤੇ ਉੱਚਤਮ 73 ਸਕੋਰ

ਨਕੋਦਰ: ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਇੰਗਲਿਸ਼ ਵਿਜ਼ਾਰਡਜ਼ ਦੇ ਮੈਨੇਜਿੰਗ ਡਾਇਰੈਕਟਰ ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਦੀ ਅਕੈਡਮੀ ਦੇ ਵਿਦਿਆਰਥੀ ਨਿਤਿਸ਼ ਕੁਮਾਰ ਜੋ ਕਿ ਨਕੋਦਰ ਦਾ ਹੀ ਵਾਸੀ ਹੈ, ਨੇ ਪਿਛਲੇ ਦਿਨੀ ਹੋਈ ਪੀਅਰਸਨ ਟੈਸਟ ਆਫ ਇੰਗਲਿਸ (PTE) ਦੀ ਪ੍ਰੀਖਿਆ ਵਿੱਚੋਂ ਉਚੱਤਮ 73 ਸਕੋਰ ਹਾਸਿਲ ਕਰਕੇ ਅਕੈਡਮੀ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿੱਚ ਲਿਸਨਿੰਗ ਵਿੱਚੋਂ 73, ਰੀਡਿੰਗ ਵਿੱਚੋਂ 60, ਸਪੀਕਿੰਗ ਵਿੱਚੋਂ 67 ਅਤੇ ਰਾਇਟਿੰਗ ਵਿੱਚੋ 73 ਸਕੋਰ ਹਾਸਿਲ ਕਰ ਓਵਰਆਲ 68 ਸਕੋਰ ਪ੍ਰਾਪਤ ਕੀਤੇ। ਨੀਤਿਸ਼ ਨੇ ਇੰਗਲਿਸ਼ ਵਿਜ਼ਾਰਡਜ਼ ਤੋਂ ਹੀ ਇਸ ਪ੍ਰੀਖਿਆ ਦੀ ਟ੍ਰੇਨਿੰਗ ਲਈ ਹੈ। ਨੀਤਿਸ਼ ਕੁਮਾਰ ਨੇ ਆਪਣੀ ਕਾਮਯਾਬੀ ਦੀ ਖੁਸ਼ੀ ਸਾਰਿਆ ਨਾਲ ਸਾਂਝੀ ਕਰਦਿਆ ਕਿਹਾ ਕਿ ਇੰਗਲਿਸ਼ ਵਿਜ਼ਾਰਡਜ਼ ਦੀ ਤਕਨੀਕ ਅਤੇ ਗਾਇਡਲਾਇਨ ਦਾ ਕੋਈ ਮੁਕਾਬਲਾ ਨਹੀਂ ਕਿਉਂਕਿ ਜਿਸ ਗਾਹਿਰਾਈ ਅਤੇ ਸਿਸਟਮੈਟਿਕ ਢੰਗ ਨਾਲ ਇਸ ਅਕੈਡਮੀ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਵਿਦਿਆਰਥੀ ਸਿਰਫ ਪ੍ਰੀਖਿਆ ਹੀ ਪਾਸ ਨਹੀ ਕਰਦਾ ਬਲਕਿ ਉਹ ਕਾਬਿਲ ਬਣਦਾ ਹੈ ਭਵਿੱਖ ਵਿੱਚ ਹਾਈ ਕਲਾਸ ਅਬਰੋਡ ਸਟੱਡੀ ਲਈ। ਮੈਨੂੰ ਗਰਵ ਹੈ ਕਿ ਮੈਂ ਇਸ ਅਕੈਡਮੀ ਵਿੱਚ ਟ੍ਰੇਨਿੰਗ ਹਾਸਿਲ ਕੀਤੀ। ਨਿਤਿਸ਼ ਕੁਮਾਰ ਨੇ ਅਕੈਡਮੀ ਸਟਾਫ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਨੀਤਿਸ਼ ਕੁਮਾਰ ਨਾਲ ਨਤੀਜ਼ਾ ਕਾਰਡ ਨਾਲ ਇੱਕ ਯਾਦਗਾਰ ਤਸਵੀਰ ਕਰਾਂਉਂਦਿਆਂ ਉਸਦੇ ਉਜਵੱਲ ਭਵਿੱਖ ਲਈ ਸ਼ੁੱਭ-ਕਾਮਨਾ ਕੀਤੀ।

Leave a comment

Your email address will not be published. Required fields are marked *