ਇੰਗਲਿਸ਼ ਵਿਜ਼ਾਰਡਜ਼ ਦੇ ਵਿਦਿਆਰਥੀ ਸ਼ਰਨਜੀਤ ਸਿੰਘ ਨੇ ਪੀਟੀਈ ਚੋਂ ਹਾਸਿਲ ਕੀਤੇ 65 ਸਕੋਰ

ਨਕੋਦਰ ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਇੰਗਲਿਸ਼ ਵਿਜ਼ਾਰਡਜ਼ ਦੇ ਮੈਨੇਜਿੰਗ ਡਾਇਰੈਕਟਰ ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਦੀ ਅਕੈਡਮੀ ਦੇ ਵਿਦਿਆਰਥੀ ਸ਼ਰਨਜੀਤ ਸਿੰਘ ਨੇ ਬੀਤੇ ਦਿਨੀ ਹੋਈ ਪਿਅਰਸਨ ਟੈਸਟ ਆਫ ਇੰਗਲਿਸ਼ (ਪੀ.ਟੀ.ਈ) ਦੀ ਪ੍ਰੀਖਿਆ ਵਿੱਚੋ ਉਚਤੱਮ 65 ਸਕੋਰ ਹਾਸਿਲ ਕੀਤੇ। ਸ਼ਰਨਜੀਤ ਸਿੰਘ ਨੇ ਕੁੱਝ ਸਮਾਂ ਪਹਿਲਾਂ ਹੀ ਇੰਗਲਿਸ ਵਿਜ਼ਾਰਡਜ਼ ਜੋਇਨ ਕੀਤੀ ਸੀ। ਸ਼ਰਨਜੀਤ ਨੇ ਪ੍ਰੈੱਸ ਨਾਲ ਗੱਲ ਕਰਦਿਆ ਕਿਹਾ ਕਿ ਇਸ ਅਕੈਡਮੀ ਦੀ ਤਕਨੀਕ ਅਤੇ ਤਜ਼ੁਰਬਾ ਇੰਨਾ ਵਧੀਆ ਹੈ ਕਿ ਮੈਂ ਬਹੁਤ ਥੋੜੇ ਸਮੇਂ ਚ ਪ੍ਰੀਖਿਆ ਦੇਣ ਲਈ ਤਿਆਰ ਹੋ ਗਿਆ। ਜ਼ਿਆਦਾਤਰ ਅਕੈਡਮੀਆ ਪੈਸੇ ਬਣਾਉਣ ਲਈ ਜਾਣਬੁੱਝ ਕੇ ਵਿਦਿਅਰਥੀ ਦੀ ਟ੍ਰੈਨਿੰਗ ਨੂੰ ਸਟਰੈਚ ਕਰੀ ਜਾਂਦੀਆ ਨੇ ਜਦ ਕਿ ਇਸ ਅਕੈਡਮੀ ਵਿੱਚ ਅਜੀਹੀ ਕੋਈ ਗੱਲ ਨਹੀਂ ਹੈ। ਮੈਨੂੰ ਇਸਦਾ ਵਿਦਿਅਰਥੀ ਹੋਣ ਤੇ ਮਾਣ ਹੈ। ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਸ਼ਰਨਜੀਤ ਸਿੰਘ ਨਾਲ ਨਤੀਜ਼ਾ ਕਾਰਡ ਸਾਂਝਾ ਕਰਦਿਆ ਇੱਕ ਯਾਦਗਾਰ ਤਸਵੀਰ ਕਰਵਾਈ ਅਤੇ ਉਸਦੇ ਉਜਵੱਲ ਭਵਿੱਖ ਲਈ ਸ਼ੁੱਭ-ਕਾਮਨਾ ਕੀਤੀ।
