ਇੰਗਲਿਸ਼ ਵਿਜ਼ਾਰਡਜ਼ ਨੇ ਲਵਾਇਆ ਲਖਵਿੰਦਰ ਸਿੰਘ ਦਾ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ

ਨਕੋਦਰ ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਇੰਗਲਿਸ਼ ਵਿਜ਼ਾਰਡਜ਼ ਲਗਾਤਾਰ ਕਾਮਯਾਬੀ ਦੀਆਂ ਪੁਲਾਂਘਾਂ ਪੁੱਟਦਿਆਂ ਨਜ਼ਰ ਆ ਰਹੀ ਹੈ। ਅਸੀਂ ਜਾਣਦੇ ਹਾਂ ਕਿ ਆਈਲੈਟਸ ਵਿੱਚੋਂ ਵਿਦਿਆਰਥੀਆਂ ਨੂੰ ਲੋੜੀਂਦੇ ਬੈਂਡ ਦਵਾਉਣ ਅਤੇ ਆਪਣੇ ਬੇਹਤਰੀਨ ਨਤੀਜਿਆਂ ਦੀ ਬਦੌਲਤ ਇਸ ਸੰਸਥਾ ਨੇ ਕਾਫੀ ਨਾਮਣਾ ਖੱਟਿਆ। ਜਦੋਂ ਤੋਂ ਇਸ ਨੇ ਇਮੀਗ੍ਰੇਸ਼ਨ ਖੇਤਰ ਵਿੱਚ ਪੈਰ ਰੱਖਿਆ ਹੈ ਕਾਮਯਾਬੀ ਦੇ ਝੰਡੇ ਗੱਡ ਰਹੀ ਹੈ। ਬੀਤੇ ਦਿਨੀਂ ਨਕੋਦਰ ਇਲਾਕੇ ਦੇ ਪਿੰਡ ਕਨੀਆ ਕਲਾਂ ਦੇ ਲਖਵਿੰਦਰ ਸਿੰਘ ਦਾ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਲਗਵਾਇਆ ਹੈ। ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਦੇ ਤਜ਼ੁਰਬੇ ਅਤੇ ਤਕਨੀਕ ਕਾਰਨ, ਜੈਨੂੰਆਨ ਢੰਗ ਨਾਲ ਲਖਵਿੰਦਰ ਸਿੰਘ ਨੂੰ ਕੈਨੇਡਾ ਦਾ ਵੀਜ਼ਾ ਦਵਾਇਆ। ਲਖਵਿੰਦਰ ਸਿੰਘ ਨੇ ਇਸ ਕਾਮਯਾਬੀ ਦਾ ਸਿਹਰਾ ਇਸ ਸੰਸਥਾ ਦੇ ਮਿਹਨਤੀ ਸਟਾਫ ਅਤੇ ਪ੍ਰਬੰਧਕਾਂ ਸਿਰ ਬੰਨ੍ਹਿਆ ਹੈ। ਉਸਦਾ ਮੰਨਣਾ ਹੈ ਕਿ ਇਹ ਕੰਮ ਸਿਰਫ ਇੰਗਲਿਸ਼ ਵਿਜ਼ਾਰਡਜ਼ ਹੀ ਕਰਵਾ ਸਕਦੀ ਸੀ ਤੇ ਮੈਨੂੰ ਇਸਦਾ ਪੂਰਾ ਭਰੋਸਾ ਸੀ। ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਲਖਵਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ਾ ਲੱਗਾ ਪਾਸਪੋਰਟ ਸਪੁਰਦ ਕਰਦਿਆਂ ਲਖਵਿੰਦਰ ਸਿੰਘ ਦੇ ਬੇਹਤਰੀਨ ਭਵਿੱਖ ਲਈ ਮੰਗਲ ਕਾਮਨਾਵਾਂ ਕੀਤੀਆਂ।
