ਇੰਡੋ ਸਵਿਸ ਸਕੂਲ ਦੇ ਵਿਦਿਆਰਥੀਆਂ ਦਾ ‘ਸਿਲਵਰਜ਼ੋਨ ਇੰਟਨੈਸ਼ਨਲ ਓਲੰਪੀਅਡ’ ਦਾ ਨਤੀਜਾ ਰਿਹਾ ਸ਼ਾਨਦਾਰ

ਨਕੋਦਰ ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਦੇ ਵਿਦਿਆਰਥੀਆਂ ਨੇ ‘ਸਿਲਵਰਜ਼ੋਨ ਇੰਟਨੈਸ਼ਨਲ ਓਲੰਪੀਅਡ’ ਮੁਕਾਬਲੇ ਵਿੱਚ ਗੋਲਡ, ਸਿਲਵਰ ਅਤੇ ਬਰੋਨਜ਼ ਦੇ ਤਗ਼ਮੇ ਪ੍ਰਾਪਤ ਕੀਤੇ । ਇਹ ਮੁਕਾਬਲਾ ਦੂਸਰੀ ਜਮਾਤ ਤੋਂ ਲੈਕੇ ਦਸਵੀਂ ਜਮਾਤ ਤੱਕ ਹੋਇਆ ਸੀ। ਇਸ ਮੁਕਾਬਲੇ ਵਿੱਚ 42 ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਅਤੇ 49 ਵਿਦਿਆਰਥੀਆਂ ਨੇ ਗਣਿਤ ਵਿਸ਼ੇ ਵਿੱਚ ਭਾਗ ਲਿਆ। ਸਾਇੰਸ ਵਿਸ਼ੇ ਵਿੱਚ ਅਸਟਰ, ਗੁਰਨੀਤ ਕੌਰ, ਜਪਮਨਜੋਤ, ਏਅਰਿਸ਼ ਸਿੰਘ, ਸਹਿਜਦੀਪ ਕੌਰ, ਤਰਨਵੀਰ ਕੌਰ, ਜਸਲੀਨ ਕੌਰ ਅਤੇ ਰਵਨੀਤ ਕੌਰ ਨੇ ਗੋਲਡ ਮੈਡਲ ਹਾਸਿਲ ਕੀਤਾ। ਦਿਲਰੀਤ ਕੌਰ, ਅਵਨੀਤ ਕੰਡਾ, ਗੁਰਮੰਨਤ ਕੌਰ, ਰਾਜਵੀਰ ਸਿੰਘ, ਸਿਮਰਤ ਕੌਰ, ਹਰਮੀਤ ਸਿੰਘ ਅਤੇ ਗੁਰਪਿੰਦਰ ਸਿੰਘ ਨੇ ਸਿਲਵਰ ਮੈਡਲ ਜਿੱਤਿਆ। ਅਰਵੰਸ਼ ਸਿੰਘ ਅਤੇ ਮੁਸਕਾਨਪ੍ਰੀਤ ਕੌਰ ਨੇ ਬਰੋਨਜ਼ ਤਗ਼ਮਾ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਗਣਿਤ ਵਿਸ਼ੇ ਵਿੱਚ ਜਪਦੀਪ ਕੌਰ ਤੇ ਨਵਪ੍ਰੀਤ ਸਹੋਤਾ ਨੇ ਗੋਲਡ ਮੈਡਲ ਅਤੇ ਦਿਲਰੀਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ । ਸਕੂਲ ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਜੀ, ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ ਜੀ ਅਤੇ ਐੱਮ.ਡੀ ਸ੍ਰੀ ਸ਼ਿਵਮ ਸ਼ਰਮਾ ਜੀ ਨੇ ਵਿਦਿਆਰਥੀਆਂ ਦੀ ਇਸ ਸਫ਼ਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਰਮਾਤਮਾ ਅੱਗੇ ਇਹ ਅਰਦਾਸ ਕੀਤੀ ਕਿ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਵਿਦਿਆਰਥੀ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹੋਏ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਰਹਿਣ ।
