ਇੰਡੋ ਸਵਿਸ ਸਕੂਲ ਦੇ ਵਿਦਿਆਰਥੀ ਜ਼ੋਨਲ ਪੱਧਰ ਦੇ ਕੁਇਜ਼ ਮੁਕਾਬਲੇ ਵਿੱਚ ਰਹੇ ਪਹਿਲੇ ਸਥਾਨ ’ਤੇ

ਨਕੋਦਰ, ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਗੁਰਸਿਮਰਨ ਕੌਰ ਅਤੇ ਅਕਾਸ਼ਦੀਪ ਭੱਟੀ ਨੇ ਏ.ਐੱਸ.ਆਈ.ਐੱਸ.ਸੀ ਵਲੋਂ ਸੇਵੇਂਥ ਡੇ ਐੱਡਵੈੱਨਟਿਸਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਕੈਂਟ ਵਿਖੇ ਕਰਵਾਏ ਗਏ ਜ਼ੋਨਲ ਪੱਧਰ ਦੇ ਕੁਇਜ਼ ਮੁਕਾਬਲੇ ਦੀ ਸੀਨੀਅਰ ਕੈਟਾਗਰੀ ਵਿੱਚ ਪਹਿਲੇ ਸਥਾਨ ਨਾਲ ਵਿਨਰ ਟਰਾਫ਼ੀ ਪ੍ਰਾਪਤ ਕੀਤੀ । ਇਸ ਮੁਕਾਬਲੇ ਵਿੱਚ ਸਕੂਲ ਦੇ ਸਬ – ਜੂਨੀਅਰ ਕੈਟਾਗਰੀ ਵਿੱਚ ਓਸ਼ੀਅਨ ਤੇ ਪ੍ਰਥਮ ਨੇ, ਜੂਨੀਅਰ ਕੈਟਾਗਰੀ ਵਿੱਚ ਸੁਪ੍ਰਿਆ ਤੇ ਸਿਮਰਤ ਕੌਰ ਨੇ ਅਤੇ ਸੀਨੀਅਰ ਕੈਟਾਗਰੀ ਵਿੱਚ ਗੁਰਸਿਮਰਨ ਅਤੇ ਅਕਾਸ਼ਦੀਪ ਭੱਟੀ ਨੇ ਹਿੱਸਾ ਲਿਆ ਸੀ। ਸਕੂਲ ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ ਜੀ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਦੀ ਪ੍ਰਸੰਸਾ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸੇ ਤਰ੍ਹਾਂ ਹੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਜੀ , ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ ਜੀ ਅਤੇ ਐੱਮ ਡੀ ਸ੍ਰੀ ਸ਼ਿਵਮ ਸ਼ਰਮਾ ਜੀ ਨੇ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਸਫ਼ਲਤਾ ‘ਤੇ ਉਨ੍ਹਾਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਵਿਦਿਆਰਥੀ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਸਕੂਲ ਦਾ ਨਾਂ ਰੌਸ਼ਨ ਕਰਦੇ ਰਹਿਣ ਅਤੇ ਜੀਵਨ ਦੇ ਹਰ ਖੇਤਰ ਵਿੱਚ ਖੂਬ ਸਫ਼ਲਤਾਵਾਂ ਪ੍ਰਾਪਤ ਕਰਨ ।
