ਇੰਡੋ ਸਵਿਸ ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਕੀਤਾ ਗਿਆ ਆਯੋਜਨ

ਨਕੋਦਰ ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ। ਪਾਰਟੀ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਦੇ ਨਿੱਘੇ ਸਵਾਗਤ ਅਤੇ ਸ਼ਮ੍ਹਾ ਰੌਸ਼ਨ ਨਾਲ ਹੋਈ। 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤ ਵੀ ਤਿਲਕ ਅਤੇ ਹੈਂਡ ਬੈਂਡ ਲਗਾਕੇ ਕੀਤਾ। ਇਸ ਸਮੇਂ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਇਸ ਵਿਦਾਇਗੀ ਪਾਰਟੀ ਵਿੱਚ ਰੈਂਪ ਉੱਤੇ ਵਿਦਿਆਰਥੀਆਂ ਵਲੋਂ ਮਾਡਲਿੰਗ ,ਡਾਂਸ ਅਤੇ ਭੰਗੜਾ ਆਦਿ ਪੇਸ਼ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਖ਼ੂਬ ਮਨੋਰੰਜਨ ਕੀਤਾ ਗਿਆ। ਵਿਦਿਆਰਥੀਆਂ ਦੇ ਖਾਣੇ ਲਈ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਪਾਰਟੀ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਚਿਹਰੇ ’ਤੇ ਖੁਸ਼ੀ ਤਾਂ ਦੇਖਣ ਨੂੰ ਮਿਲੀ, ਪਰ ਉਹ ਆਪਣੀ ਸਕੂਲ ਤੋਂ ਵਿਦਾਇਗੀ ਦੇ ਦਰਦ ਨੂੰ ਛੁਪਾ ਨਾ ਸਕੇ, ਜਿਸ ਨਾਲ ਮਾਹੌਲ ਥੋੜਾ ਗ਼ਮਗੀਨ ਹੋ ਗਿਆ। ਪਰ ਫਿਰ ਵੀ ਵਿਦਿਆਰਥੀਆਂ ਨੇ ਡੀ.ਜੇ ਦੀ ਧਮਾਲ ਨਾਲ ਖੂਬ ਆਨੰਦ ਮਾਣਿਆ। ਇਸ ਪਾਰਟੀ ਦੌਰਾਨ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀ 12ਵੀਂ ਕਾਮਰਸ ਜਮਾਤ ਦੀ ਵਿਦਿਆਰਥਣ ਸਮਾਇਲ ਨੂੰ ਮਿਸ. ਇੰਡੋ ਸਵਿਸ ਤੇ ਕੁਈਨ ਕਰਾਊਨ ਨਾਲ ਅਤੇ 12ਵੀਂ ਸਾਇੰਸ ਜਮਾਤ ਦੇ ਪਾਵਨ ਨੂੰ ਮਿਸਟਰ.ਇੰਡੋ ਸਵਿਸ , ਜੈਸਮੀਨ ਕੌਰ ਅਤੇ ਮਨਵੀਰ ਤੱਖਰ ਨੂੰ ਬੈਸਟ ਅਟਾਇਰ ਟੈਗ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਪਾਰਟੀ ਦੌਰਾਨ ਹੈੱਡ ਬੁਆਏ ਤੇ ਹੈੱਡ ਗਰਲ ਨੂੰ ਵੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਕੇਕ ਵੀ ਕੱਟਿਆ ਗਿਆ। ਇਸ ਸਮੇਂ ਦੌਰਾਨ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਸ਼ੁਭਾਮਨਾਵਾਂ ਦਿੱਤੀਆਂ ਅਤੇ ਆਉਣ ਵਾਲੇ ਇਮਤਿਹਾਨਾਂ ਵਿੱਚ ਪਾਸ ਹੋਣ ਅਤੇ ਜਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਕੋਰਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਜੀ, ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ ਜੀ, ਐੱਮ. ਡੀ ਸ੍ਰੀ ਸ਼ਿਵਮ ਸ਼ਰਮਾ ਜੀ ਅਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।
