ਉਮਰਪੁਰ ਕਲਾਂ ਚ ਟੀਨੂੰ ਦਾ ਭਰਵਾਂ ਸਵਾਗਤ

ਨੂਰਮਹਿਲ (ਤੀਰਥ ਚੀਮਾ) ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਰੋਡ ਸ਼ੋਂ ਕੱਢਿਆ ਗਿਆ l ਇਹ ਰੋਡ ਸ਼ੋ ਨੂਰਮਹਿਲ ਤੋਂ ਸ਼ੁਰੂ ਹੋ ਕੇ ਭੱਲੋਵਾਲ, ਡੱਲਾ, ਕੋਟ ਬਾਦਲ ਖਾਂ, ਰਾਮੇਵਾਲ, ਉਮਰਪੁਰ, ਤਲਵਨ, ਪੁਆਦੜਾ, ਬਿਲਗਾ ਪੁੱਜਾ l ਇਸ ਰੋਡ ਸ਼ੋਂ ਦੇ ਉਮਰਪੁਰ ਪੁੱਜਣ ਤੇ ਜਿਲ੍ਹਾ ਪ੍ਰਧਾਨ ਐੱਸ ਸੀ ਐੱਸ ਟੀ ਵਿੰਗ ਕਰਨੈਲ ਰਾਮ ਬਾਲੂ ਦੀ ਅਗਵਾਈ ਵਿੱਚ ਭਰਪੂਰ ਸਵਾਗਤ ਕੀਤਾ ਗਿਆ l ਇਸ ਰੋਡ ਸ਼ੋ ਵਿੱਚ ਹਲਕਾ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ, ਸ਼ੀਰ ਉੱਪਲ, ਦੇਵ ਰਾਜ ਸਿੱਧਮ, ਮਨਜੀਤ ਸਿੰਘ ਕੰਦੋਲਾ, ਦਵਿੰਦਰ ਬਾਲੂ ਉਮਰਪੁਰ ਪਰਮਜੀਤ ਘੋਗ਼ੀ, ਜੋਗਾ ਸਿੰਘ ਉੱਪਲ, ਗੁਰਮੁਖ ਸ਼ਾਦੀਪੁਰ, ਸੋਮਾ ਪੰਚ, ਗੁਰਪਾਲ ਸਿੰਘ, ਰੇਸ਼ਮ ਸੰਗਤਪੁਰ, ਸ਼ਿੰਦੀ ਸ਼ੇਰਪੁਰ, ਪਰਮਜੀਤ ਗੌਰਸੀਆਂ ਨਿਹਾਲ, ਸ਼ਾਹਬਾ ਜੀਤਾ ਆਦਿ ਹਾਜਰ ਸਨ l
