August 6, 2025
#Punjab

ਉੱਗੀ ਵਿਖੇ ਐਮ.ਐਲ.ਏ ਬੀਬੀ ਮਾਣ ਵੱਲੋਂ ਉਦਘਾਟਨ

ਨਕੋਦਰ (ਏ.ਐਲ.ਬਿਓਰੋ) ਕਰੀਬ ਦੋ ਸਾਲ ਪਹਿਲੋਂ ਹਲਕਾ ਨਕੋਦਰ ਨੇ ਆਪਣਾ ਐਮਐਲਏ ਨਹੀਂ ਬਲਕਿ ਮੁੱਖ ਸੇਵਾਦਾਰ ਚੁਣਿਆ ਸੀ ਜਿਸ ਤਹਿਤ ਬਣਦੀ ਸੇਵਾ ਮੈਂ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਇਸੇ ਕੋਸ਼ਿਸ਼ ਤਹਿਤ ਹਲਕਾ ਨਕੋਦਰ ਦਾ ਸਮੁੱਚਾ ਵਿਕਾਸ ਔਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਮੇਰੀ ਪਹਿਲ ਕਦਮੀ ਔਰ ਜਿੰਮੇਵਾਰੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਕੋਦਰ ਤੋਂ ਵਿਧਾਇਕ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੇ ਉੱਗੀ ਤੋਂ ਜਲੰਧਰ ਲਿੰਕ ਸੜਕ ਤੋਂ ਸ਼ਮਸ਼ਾਨ ਘਾਟ 270 ਫੁੱਟ ਰੋਡ ਦਾ ਉਦਘਾਟਨ ਕਰਨ ਵੇਲੇ ਕੀਤਾ ਇਸ ਤੇ ਤਕਰੀਬਨ 16 ਲੱਖ ਦੀ ਲਾਗਤ ਨਾਲ ਸੜਕ ਇੰਟਰਲਾਕ ਟਾਇਲ ਦਾ ਕੰਮ ਉੱਗੇ ਸਮਾਜ ਸੇਵੀ ਅਤੇ ਬਿਜਨਸਮੈਨ ਸ਼੍ਰੀ ਸੋਮਨਾਥ ਅਗਰਵਾਲ ਦਿੱਲੀ ਵੱਲੋਂ ਖਰਚ ਕੀਤਾ ਗਿਆ । ਇਸ ਦੀ ਸੇਵਾ ਸ੍ਰੀ ਰਜਨੀਸ਼ ਤਿਵਾੜੀ ਜੀ ਵੱਲੋਂ ਬੜੀ ਮਿਹਨਤ ਨਾਲ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਬਠਲਾ ਗ੍ਰਾਮ ਪੰਚਾਇਤ ਤੇ ਨੌਜਵਾਨ ਸਾਥੀ , ਸਰਪੰਚ ਜਵਾਹਰ ਲਾਲ ਖੁੱਗਰ ,ਸੁਖਵਿੰਦਰ ਚਾਵਲਾ, ਅਵਤਾਰ ਸਿੰਘ ਭੋਲਾ , ਕ੍ਰਿਸ਼ਨ ਲਾਲ ,ਪ੍ਰਦੀਪ ਖੁਗਰ ,ਪ੍ਰਵੀਨ ਕਾਲੜਾ , ਡਾਕਟਰ ਕੁਲਵਿੰਦਰ , ਮਾਸਟਰ ਮਹਿੰਦਰ ਪਾਲ , ਪ੍ਰਿੰਸ ਛੋਟੜਾ ਅਤੇ ਸਮੂਹ ਨਗਰ ਨਿਵਾਸੀਆਂ ਨੇ ਦੱਸਿਆ ਕਿ ਸ੍ਰੀ ਸੋਮਨਾਥ ਲਾਲ ਅਗਰਵਾਲ ਜੀ ਪਿੰਡ ਦੀ ਤਰੱਕੀ ਲਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਸੈਂਕੜੇ ਕਿਲੋਮੀਟਰ ਦੂਰ ਬੈਠੇ ਵੀ ਉਹ ਆਪਣੀਆਂ ਜੜਾਂ ਨਾਲ ਜੁੜੇ ਹੋਏ ਨੇ ਅਤੇ ਆਪਣੇ ਪਿੰਡ ਉੱਗੀ ਨੂੰ ਬਹੁਤ ਹੀ ਪਿਆਰ ਕਰਦੇ ਨੇ । ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਸ੍ਰੀ ਸੋਮਨਾਥ ਲਾਲ ਅਗਰਵਾਲ ਵਰਗੇ ਇਨਸਾਨਾਂ ਦੀ ਸਮਾਜ ਦੇਸ਼ ਅਤੇ ਪੰਜਾਬ ਨੂੰ ਬਹੁਤ ਜਰੂਰਤ ਹੈ । ਇਹਨਾਂ ਦੇ ਕਰਕੇ ਹੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ । ਉਦਘਾਟਨ ਸਮਾਗਮ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਬਲਾਕ ਪ੍ਰਧਾਨ ਅਰਜਨ ਸਿੰਘ ਹੁੰਦਲ ,ਆਪ ਆਗੂ ਨਰਿੰਦਰ ਚੂਹੜ ,ਹੈਪੀ ਤਲਵੰਡੀ ਭਰੋਂ ,ਕਮਲਦੀਪ , ਬਲਵਿੰਦਰ ਗਿੱਲ ਖੀਵਾ ,ਸਰਪੰਚ ਰਣਜੀਤ ਸਿੰਘ ਜੀਤਾਂ ਮੱਲੀ ,ਗੋਰੂ ਪ੍ਰਦੀਪ ਕੁਮਾਰ , ਰਜਨੀਸ਼ ਕੁਮਾਰ , ਜੋਨ ਸ਼ਰਮਾ , ਸੁਰਜੀਤ ਸਿੰਘ ਰਸੂਲਪੁਰ ,ਅਮਰਜੀਤ ਸਿੰਘ ,ਮੇਜਰ ਸਿੰਘ ਰਹੀਮਪੁਰ ,ਬਲਾਕ ਪ੍ਰਧਾਨ ਜਸਵੀਰ ਧੰਜਲ ,ਸ਼ਾਂਤੀ ਸਰੂਪ ,ਬੋਬੀ ਸ਼ਰਮਾ ਨਕੋਦਰ ਆਦਿ ਹਾਜ਼ਰ ਸਨ ।

Leave a comment

Your email address will not be published. Required fields are marked *