ਉੱਘੇ ਸਮਾਜ ਸੇਵੀ ਡਾਕਟਰ ਮਹਿੰਦਰ ਪਾਲ ਸੱਭਰਵਾਲ ਬਣੇ ਖੱਤਰੀ ਸਭਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ

ਮੋਗਾ, ਖਤਰੀ ਭਵਨ ਵਿੱਚ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿੱਚ ਸਭਾ ਦੇ ਪ੍ਰਧਾਨ ਡਾਕਟਰ ਐਮ ਐਲ ਜੈਦਕਾ ਨੇ ਸ਼ਹਿਰ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਵਿੱਚ ਆਪਣੀਆਂ ਨਿੱਘੀਆਂ ਸੇਵਾਵਾਂ ਨਿਭਾ ਰਹੇ ਉੱਘੇ ਸਮਾਜ ਸੇਵੀ ਡਾਕਟਰ ਮਹਿੰਦਰ ਪਾਲ ਸੱਭਰਵਾਲ ਨੂੰ ਖੱਤਰੀ ਸਭਾ ਮੋਗਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਭਾ ਦੇ ਚੀਫ ਪੈਟਰਨ ਬੋਧਰਾਜ ਮਜੀਠੀਆ ਸੀਨੀਅਰ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਰਮੇਸ਼ ਬੌਹਰਾ, ਖੱਤਰੀ ਮੈਰਿਜ ਬਿਊਰੋ ਕਨਵੀਨਰ ਸੁਸ਼ੀਲ ਸਿਆਲ, ਸਲਾਹਕਾਰ ਪਵਨ ਕਪੂਰ, ਸੰਜੀਵ ਕੌੜਾ ਐਕਸਾਈਜ਼, ਮਹੇਸ਼ ਗਾਂਧੀ, ਅਰੁਣ ਜੈਦਕਾ, ਸਾਬਕਾ ਤਹਿਸੀਲਦਾਰ ਜਸਵੰਤ ਦਾਨੀ, ਆਡੀਟਰ ਭਜਨ ਪ੍ਰਕਾਸ਼ ਵਰਮਾ, ਸੁਮਨ ਕਾਂਤ ਵਿੱਚ ਨਿਸੀ ਰਕੇਸ਼ ਵਿੱਜ, ਤਰਸੇਮ ਲਾਲ ਚੌਪੜਾ, ਨਰੇਸ਼ ਧੀਰ ਨੈਸਲੇ, ਸੁਧੀਰ ਕੋਹਲੀ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਭੰਡਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਹਿੰਦਰ ਪਾਲ ਸੱਭਰਵਾਲ ਨੇ ਖੱਤਰੀ ਸਭਾ ਦਾ ਉਨਾਂ ਦੀ ਇਸ ਨਿਯੁਕਤੀ ਦਾ ਆਭਾਰ ਪ੍ਰਗਟ ਕਰਦਿਆਂ ਉਨਾਂ ਨੂੰ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਖੱਤਰੀ ਸਭਾ ਜਨਰਲ ਸਕੱਤਰ ਬਲਜਿੰਦਰ ਸਹਿਗਲ ਨੇ ਇਸ ਮੌਕੇ ਕਿਹਾ ਕਿ ਖੱਤਰੀ ਸਭਾ ਨੂੰ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਹਿੰਦਰ ਪਾਲ ਦੇ ਸਮਾਜ ਸੇਵਾ ਦੇ ਤਜ਼ਰਬੇ ਦਾ ਫਾਇਦਾ ਮਿਲੇਗਾ। ਡਾਕਟਰ ਮਹਿੰਦਰ ਪਾਲ ਦੀ ਖੱਤਰੀ ਸਭਾ ਦੇ ਬਤੌਰ ਸੀਨੀਅਰ ਮੀਤ ਪ੍ਰਧਾਨ ਦੀ ਨਿਯੁਕਤੀ ਦਾ ਖੱਤਰੀ ਮਹਾਂ ਸਭਾ ਪੰਜਾਬ ਦੀ ਯੁਵਾ ਵਿੰਗ ਖੱਤਰੀ ਸਭਾ ਪੰਜਾਬ ਦੇ ਸੂਬਾ ਚੇਅਰਮੈਨ ਸੰਦੀਪ ਹਾਂਡਾ, ਖੱਤਰੀ ਮਹਾਂ ਸਭਾ ਦੇ ਮੁੱਖ ਬੁਲਾਰੇ ਸੰਜੀਵ ਕੋਛੜ ਧਰਮਕੋਟ, ਬੁਲਾਰੇ ਮਹਿੰਦਰ ਕੁਮਾਰ ਸੱਭਰਵਾਲ ਬਦਨੀ ਕਲਾਂ, ਸੂਬਾ ਵਿੱਚ ਸਕੱਤਰ ਨਰੇਸ਼ ਜੈਦਕਾ ਬਾਘਾ ਪੁਰਾਣਾ, ਖੱਤਰੀ ਮਹਾਂ ਸਭਾ ਪੰਜਾਬ ਦੇ ਜਿਲਾ ਮੋਗਾ ਪ੍ਰਧਾਨ ਨਰੋਤਮ ਪੁਰੀ ਅਤੇ ਯੁਵਾ ਖੱਤਰੀ ਮਹਾਸਭਾ ਪੰਜਾਬ ਮੋਗਾ ਜਿਲਾ ਪ੍ਰਧਾਨ ਅਮਨ ਤਲਵਾੜ ਨੇ ਸਵਾਗਤ ਕੀਤਾ।
