ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਵੱਲੋਂ ਪਿੰਡ ਹਾਕਮਵਾਲਾ ਵਿਖੇ ਜਲਦ ਖੋਲਿਆ ਜਾਵੇਗਾ ਸਿਲਾਈ ਸੈਂਟਰ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਸਮਾਜ ਸੇਵਿਕਾ ਜੀਤ ਦਹੀਆ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਪਿੰਡ ਹਾਕਮਵਾਲਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਰਾਣਾ ਸਿਲਾਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਿਕਾ ਜੀਤ ਦਹੀਆ ਨੇ ਕਿਹਾ ਕਿ ਪਿੰਡ ਹਾਕਮਵਾਲਾ ਦੇ ਲੋੜਵੰਦ ਪਰਿਵਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇੱਕ ਬਹੁਤ ਜਲਦੀ ਲੋੜਵੰਦ ਲੜਕੀਆਂ ਲਈ ਇੱਕ ਮੁਫ਼ਤ ਸਿਖਲਾਈ ਸੈਂਟਰ ਖੋਲ੍ਹਿਆ ਜਾਵੇਗਾ।ਜਿਸ ਵਿੱਚ ਸਿਲਾਈ ਕਢਾਈ ਅਤੇ 14 ਕਿਸਮਾਂ ਦੀ ਪੇਂਟਿੰਗ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ ਇਸ ਮੌਕੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ,ਜਸਵੀਰ ਕੌਰ ਬਲਾਕ ਪ੍ਰਧਾਨ ਬੁਢਲਾਡਾ, ਬੁਢਲਾਡਾ ਸਿਖਲਾਈ ਸੈਂਟਰ ਦੀ ਇੰਚਾਰਜ ਬਿੰਦੂ ਸ਼ਰਮਾ, ਬਲਾਕ ਬੋਹਾ ਦੇ ਪ੍ਰਧਾਨ ਦਰਸ਼ਨ ਸਿੰਘ ਹਾਕਮਵਾਲਾ, ਡਾਕਟਰ ਸੰਦੀਪ ਘੰਡ, ਸਮਾਜ ਸੇਵੀ ਮਾਸਟਰ ਵਰਿੰਦਰ ਸੋਨੀ ਭੀਖੀ, ਮਾਸਟਰ ਹਰਦੀਪ ਸਿੰਘ ਸਿੱਧੂ, ਮੈਂਬਰ ਆਸਾ ਰਾਣੀ ਮੱਤੀ,ਰਜਿੰਦਰ ਕੌਰ(ਫਫੜੇ ਭਾਈਕੇ ਸਿਲਾਈ ਸੈਂਟਰ ਇੰਚਾਰਜ), ਮੈਂਬਰ ਗੁਰਜੀਤ ਕੌਰ, ਮੈਂਬਰ ਸੁਖਵਰਸਾ ਰਾਣੀ, ਸਮਾਜ ਸੇਵੀ ਬਿੱਕਰ ਸਿੰਘ ਮੰਘਾਣੀਆ, ਸੁਖਵਿੰਦਰ ਸਿੰਘ ਭੰਮੇ ਕਲਾਂ,ਸਮਾਜ ਸੇਵੀ ਹਰਿੰਦਰ ਸਿੰਘ ਮਾਨਸ਼ਾਹੀਆ, ਵੀਰਪਾਲ ਕੌਰ ਹਾਕਮਵਾਲਾ, ਧਰਮ ਸਿੰਘ ਫੱਤਾ ਮਾਲੋਕਾ ਆਦਿ ਹਾਜ਼ਰ ਸਨ।
