August 6, 2025
#National

ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਵੱਲੋਂ ਜਾਦੂਗਰ ਕ੍ਰਿਸ਼ਨਾ ਦੇ ਸ਼ੋਅ ਦਾ ਕੀਤਾ ਉਦਘਾਟਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਜੀਤ ਦਹੀਆ ਵੱਲੋਂ ਚੌੜੀ ਗ਼ਲੀ ਗਊਸ਼ਾਲਾ ਵਿਖੇ ਚੱਲ ਰਹੇ ਜਾਦੂਗਰ ਕ੍ਰਿਸ਼ਨਾ ਦੇ ਸ਼ੋਅ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਬੁਢਲਾਡਾ ਵਿਖੇ ਜਾਦੂਗਰ ਕ੍ਰਿਸ਼ਨਾ ਦੁਆਰਾ ਆਪਣੀ ਕਲਾ ਦੇ ਹੁਨਰ ਸਦਕਾ ਵੱਖ-ਵੱਖ ਸੋ਼ਅ ਰਾਹੀਂ ਭਰੂਣ ਹੱਤਿਆ,ਨਸ਼ਾਖੋਰੀ ਅਤੇ ਅੰਧ ਵਿਸ਼ਵਾਸਾਂ ਆਦਿ ਖ਼ਿਲਾਫ਼ ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਜਾਗਰੂਕ ਕਰਨਾ ਇੱਕ ਨੇਕ ਉਪਰਾਲਾ ਹੈ।ਜਾਦੂਗਰ ਕ੍ਰਿਸ਼ਨਾ ਅਤੇ ਮੈਨੇਜਰ ਸ਼ਬਨਮ ਨੇ ਆਏ ਹੋਏ ਮਹਿਮਾਨਾਂ ਦਾ ਇਸ ਸ਼ੋਅ ਮੌਕੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਜਾਦੂ ਦਾ ਸੋ਼ਅ 15 ਅਪ੍ਰੈਲ ਤੱਕ ਜਾਰੀ ਰਹੇਗਾ। ਉਨ੍ਹਾਂ ਖੁਸ਼ੀ ਜਤਾਉਂਦਿਆਂ ਹੋਇਆ ਦੱਸਿਆ ਕਿ ਇਸ ਜਾਦੂ ਦੇ ਸੋ਼ਅ ਨੂੰ ਦੇਖਣ ਲਈ ਲੋਕਾਂ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਤੇ ਇਹ ਲੋਕ ਆਪਣੇ ਆਪਣੇ ਕੰਮ ਧੰਦੇ ਛੱਡ ਕੇ ਜਾਦੂ ਦੇਖਣ ਲਈ ਦੂਰ-ਦਰਾੜਿਆਂ ਤੋਂ ਪਹੁੰਚ ਰਹੇ ਹਨ। ਇਸ ਮੌਕੇ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਰਜਿੰਦਰ ਕੌਰ ਫਫੜੇ ਭਾਈਕੇ, ਹਰਪ੍ਰੀਤ ਸਿੰਘ ਰਾਣਾ,ਬਿੰਦੂ ਸ਼ਰਮਾ,ਰਣਪ੍ਰੀਤ ਰਾਣਾ,ਸੁਧੀਰ,ਲਾਲੀ,ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਦੀ ਮਾਤਾ ਜੀ ਹਰਪਾਲ ਕੌਰ, ਏਕਨੂਰ ਵੈਲਫੇਅਰ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ,ਅਮਨ ਮਹਿਤਾ, ਅਮਿਤ ਜਿੰਦਲ ਅਤੇ ਅਮਨ ਅਹੁਜਾ ਆਦਿ ਨੇ ਜਾਦੂ ਦੇ ਅਦਭੁੱਤ ਨਜ਼ਾਰੇ ਦਾ ਆਨੰਦ ਮਾਣਿਆ।

Leave a comment

Your email address will not be published. Required fields are marked *