ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਸਮਾਜ ਸੇਵੀ ਜੀਤ ਦਹੀਆ ਦੇ ਘਰ ਚੋਰੀ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਸਮਾਜ ਸੇਵਕਾ ਜੀਤ ਦਹੀਆ ਦੇ ਘਰ ਨੂੰ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਸਮਾਜ ਸੇਵਕ ਜੀਤ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਕਾਰਨ ਚੋਰਾ ਵੱਲੋ ਲਗਭਗ ਤਿੰਨ ਤੋਂ ਸਾਡੇ ਤਿੰਨ ਲੱਖ ਦੇ ਕਰੀਬ ਨੁਕਸਾਨ ਕੀਤਾ ਗਿਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਹਨਾਂ ਦੇ ਕਮਰੇ ਚ ਅੱਗ ਲੱਗ ਜਾਣ ਕਾਰਨ ਉਹਨਾਂ ਦੀ ਐਲਸੀਡੀ ਅਤੇ ਸਮਾਜ ਸੇਵੀ ਜੀਤ ਦਹੀਆ ਜੋ ਕਿ ਬੂਟੀਕ ਦਾ ਕੰਮ ਕਰਦੇ ਸਨ ਓਹਨਾ ਕੋਲ ਲੜਕੀਆਂ ਦੇ ਨਵੇਂ ਸੂਟ ਸੀਨ ਨੂੰ ਆਏ ਹੋਏ ਸਨ ਉਹ ਵੀ ਸੜ ਕੇ ਸਵਾਹ ਹੋ ਗਏ ਜਿਸ ਦੇ ਨੁਕਸਾਨ ਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਇਸ ਦੀ ਸੂਚਨਾ ਥਾਣਾ ਸਿਟੀ ਟੂ ਨੂੰ ਦੇ ਦਿੱਤੀ ਗਈ ਹੈ ਮਾਨਸਾ ਥਾਣਾ ਸਿਟੀ ਟੂ ਦੇ ਜਾਂਚ ਅਧਿਕਾਰੀ ਕੋਰ ਸਿੰਘ ਨੇ ਮਾਮਲੇ ਦੀ ਜਾਂਚ ਸਬੰਧੀ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
