August 6, 2025
#Punjab

ਏ.ਪੀ.ਐਸ. ਕਾਲਜ ਮਲਸੀਆਂ ਵਿਖੇ ਮਾਤਾ ਚਿੰਤਪੁਰਨੀ ਮੰਦਿਰ ਚ ਮੂਰਤੀ ਸਥਾਪਨਾ ਦਿਵਸ ਮਨਾਇਆ

ਸ਼ਾਹਕੋਟ /ਮਲਸੀਆ (ਬਿੰਦਰ ਕੁਮਾਰ) ਏ.ਪੀ.ਐਸ ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਮਾਤਾ ਚਿੰਤਪੁਰਨੀ ਮੰਦਿਰ ਚ ਅੱਜ ਕਾਲਜ ਪ੍ਰਬੰਧਕ ਕਮੇਟੀ ਦੇ ਟਰੱਸਟੀ ਰਾਮ ਮੂਰਤੀ ਦੀ ਅਗਵਾਈ ਵਿੱਚ ਮੂਰਤੀ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਪ੍ਰਵੀਨ ਬੇਰੀ ਅਤੇ ਵਾਈਸ ਪ੍ਰਧਾਨ ਡਾਕਟਰ ਸੀਮਾ ਬੇਰੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਪੰਡਿਤ ਰਾਧੇ ਵੱਲੋਂ ਵਿਧੀ ਪੂਰਵਕ ਪੂਜਾ ਕੀਤੀ ਗਈ, ਉਪਰੰਤ ਹਵਨ ਕੀਤਾ ਗਿਆ। ਆਰਤੀ, ਉਪਰੰਤ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਡਾਕਟਰ ਪ੍ਰਵੀਨ ਬੇਰੀ ਨੇ ਸਮੂਹ ਸੰਗਤਾਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਏ.ਪੀ.ਐਸ ਕਾਲਜ ਆਫ਼ ਨਰਸਿੰਗ ਮਲਸੀਆ ਤੇ ਸ਼੍ਰੀ ਚਤੰਨਿਆ ਟੈਕਨੋ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਪੀ.ਐਸ ਕਾਲਜ ਦੇ ਟਰੱਸਟੀ ਰਾਮ ਮੂਰਤੀ, ਪ੍ਰਿੰਸੀਪਲ ਜੇ. ਚੌਹਾਨ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਜਸਵਿੰਦਰ ਸਿੰਘ ਦਫਤਰ ਸੁਪਰਡੈਂਟ, ਅਕਾਊਂਟੈਂਟ ਹਰਜੀਤ ਸਿੰਘ, ਸ਼੍ਰੀ ਚਤੰਨਿਆ ਟੈਕਨੋ ਸਕੂਲ ਮਲਸੀਆਂ ਦੇ ਪ੍ਰਿੰਸੀਪਲ ਸੰਦੀਪ ਕੌਰ, ਵਾਈਸ ਪ੍ਰਿੰਸੀਪਲ ਨੇਹਾ ਸ਼ਰਮਾ, ਐਡਮਿਨ ਹੈਡ ਤੇਜ਼ਪਾਲ ਸਿੰਘ, ਮਨਜੀਤ ਸਿੰਘ ਢੋਟ, ਦਵਿੰਦਰ ਕੌਰ, ਪਰਮਿੰਦਰ ਕੌਰ, ਜਸਮੇਲ ਕੌਰ, ਮੈਡਮ ਗੁਰਪ੍ਰੀਤ ਕੌਰ, ਕੁਲਦੀਪ ਚੌਹਾਨ, ਰਾਹੁਲ ਕੁਮਾਰ, ਪਵਨ ਵਿੱਗ, ਸਤਨਾਮ ਸਿੰਘ, ਜਗਦੀਸ਼, ਅਜੀਤ ਰਾਮ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *