ਏ.ਪੀ.ਐੱਸ ਕਾਲਜ ਆਫ ਨਰਸਿੰਗ ਮਲਸੀਆਂ ਵਿਖੇ ਸਵੀਪ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਏ.ਪੀ.ਐੱਸ ਕਾਲਜ ਆਫ ਨਰਸਿੰਗ ਮਲਸੀਆਂ ਵਿਖੇ ਸਵੀਪ ਤਹਿਤ ਵੋਟਰ ਜਾਗਰੂਕ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਕਾਲਜ ਦੇ ਪ੍ਰਬੰਧਕ ਰਾਮ ਮੂਰਤੀ ਅਤੇ ਪ੍ਰਿੰਸੀਪਲ ਜੇ. ਚੌਹਾਨ ਦੀ ਦੇਖ-ਰੇਖ ਹੇਠ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਬ੍ਰਿਜ ਮੋਹਨ ਤ੍ਰਿਪਾਠੀ ਬਲਾਕ ਸਵੀਪ ਨੋਡਲ ਅਫ਼ਸਰ ਸਵੀਪ ਸ਼ਾਹਕੋਟ, ਭੁਪਿੰਦਰ ਜੀਤ ਸਹਾਇਕ ਸਵੀਪ ਨੋਡਲ ਅਫਸਰ ਸ਼ਾਹਕੋਟ ਅਤੇ ਮਨਦੀਪ ਸਿੰਘ ਕੋਟਲੀ ਕਲਰਕ ਨਗਰ ਪੰਚਾਇਤ ਸ਼ਾਹਕੋਟ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ। ਇਸ ਮੌਕੇ ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਿਆ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਵਿੱਚ ਆਪਣਾ ਯੋਗਦਾਨ ਪਾਉਣ। ਇਸ ਸਵੀਪ ਮੁਹਿੰਮ ਵਿੱਚ ਨੋਡਲ ਅਫਸਰ ਸ਼ਾਹਕੋਟ ਸੁਰਿੰਦਰ ਕੁਮਾਰ ਵਿੱਗ ਨੇ ਡੀ.ਸੀ ਦਫਤਰ ਵੱਲੋਂ ਜਾਰੀ ਹੋਈਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਕਾਲਜ ਦੇ ਨੋਡਲ ਅਫਸਰ ਕੁਲਦੀਪ ਚੌਹਾਨ ਨੇ ਸਾਰੇ ਵਿਦਿਆਰਥੀਆਂ ਨੂੰ ਜੋ 18 ਸਾਲ ਤੋਂ ਉਪਰ ਉਮਰ ਦੇ ਹਨ ਨੂੰ ਆਪਣੀਆਂ ਵੋਟਾਂ ਬਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਜਸਵਿੰਦਰ ਸਿੰਘ, ਵਾਈਸ ਗੁਰਪ੍ਰੀਤ ਕੌਰ, ਮਨਦੀਪ ਕੌਰ, ਪਵਨਦੀਪ, ਕੁਨਾਲ ਚੌਹਾਨ, ਇਸ਼ੂ ਸੰਧੂ, ਮਨਪ੍ਰੀਤ, ਗੁਰਪ੍ਰੀਤ, ਪਰਮਿੰਦਰ ਕੌਰ, ਜਸਮੇਲ ਕੌਰ, ਇੰਦਰਬੀਰ ਕੌਰ, ਦਵਿੰਦਰ ਕੌਰ, ਜਸਵਿੰਦਰ ਸਿੰਘ, ਲਾਲ ਸਿੰਘ, ਹਰਜੀਤ, ਰਮਨੀਕ ਸਿੰਘ, ਨਵਜੀਤ ਸਿੰਘ, ਰਾਹੁਲ ਕੁਮਾਰ, ਸਤਨਾਮ ਸਿੰਘ ਆਦਿ ਹਾਜ਼ਰ ਸਨ।
