ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਕਪੂਰਥਲਾ ਟੀਮ ਵਲੋਂ ਡੀ ਐਸ ਪੀ ਸੁਖਦੇਵ ਸਿੰਘ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ

ਕਪੂਰਥਲਾ (ਭੁਪਿੰਦਰ ਸਿਘ) ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੀ ਕਪੂਰਥਲਾ ਟੀਮ ਵਲੋਂ ਵਿਜੀਲੈਂਸ ਬਿਊਰੋ ਵਿਭਾਗ ਦੇ ਪੀ.ਪੀ.ਐਸ. ਅਫ਼ਸਰ ਡੀ.ਐਸ.ਪੀ. ਸੁਖਦੇਵ ਸਿੰਘ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾਂ ਗਿਆ। ਇਸ ਮੌਕੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੀ ਟੀਮ ਵਲੋਂ ਰਿਸ਼ਵਤ ਨੂੰ ਰੋਕਣ ਲਈ ਡੀ.ਐਸ.ਪੀ. ਸੁਖਦੇਵ ਸਿੰਘ ਜੀ ਨਾਲ ਦਿਲ ਖੋਲ ਕੇ ਵਿਚਾਰ ਕੀਤੇ। ਇਸ ਮੋਕੇ ਡੀ.ਐਸ.ਪੀ ਸਾਬ ਵਲੋਂ ਬਹੁਤ ਹੀ ਗਹਿਰਾਈ ਨਾਲ ਇਹਨਾਂ ਵਿਚਾਰਾਂ ਨੂੰ ਸੁਣਦੇ ਅਤੇ ਸਮਝਦੇ ਹੋਏ ਕਿਹਾ ਕਿ ਮੈਂ ਰਿਸ਼ਵਤ ਨੂੰ ਰੋਕਣ ਦੇ ਸੰਬੰਧ ਵਿੱਚ ਮੈਂ ਪੂਰਨ ਤੌਰ ਤੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੀ ਟੀਮ ਨਾਲ ਸਹਿਮਤ ਹਾਂ। ਇਸ ਮੌਕੇ ਡੀ.ਐਸ.ਪੀ. ਸਾਬ ਨੇ ਕਿਹਾ ਕਿ ਸਾਨੂੰ ਰਿਸ਼ਵਤਖੋਰੀ ਦੇ ਕੌਹੜ ਨੂੰ ਰੋਕਣ ਲਈ ਇਹ ਲੜਾਈ ਰਲ ਮਿਲ ਕੇ ਅਤੇ ਪਬਲਿਕ ਦੇ ਸਹਿਯੋਗ ਨਾਲ ਲੜਣੀ ਪਵੇਗੀ ਕਿਉਂਕਿ ਇਸ ਮੁੱਦੇ ਲਈ ਪਬਲਿਕ ਦਾ ਸਹਿਯੋਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਹੀ ਅਸੀਂ ਇਸ ਮਿਸ਼ਨ ਵਿੱਚ ਕਾਮਯਾਬ ਹੋ ਸਕਦੇ ਹਾਂ। ਇਸ ਮੌਕੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਨੈਸ਼ਨਲ ਚੀਫ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਜੀ, ਸਟੇਟ ਮੀਡੀਆ ਇੰਚਾਰਜ ਪਵਨ ਕੁਮਾਰ ਕੌਸ਼ਲ, ਸਟੇਟ ਮੀਡੀਆ ਇੰਚਾਰਜ ਵਿਕਾਸ ਸ਼ਰਮਾ, ਡਿਸਟਿਕ ਇੰਚਾਰਜ ਅਜੇ ਕੁਮਾਰ ਹਾਜ਼ਰ ਸਨ।
