September 27, 2025
#Punjab

ਐਂਟੀ ਨਾਰਕੋਟਿਕ ਸੈੱਲ 1 ਦੀ ਟੀਮ ਨੇ 90 ਗ੍ਰਾਮ ਹੈਰੋਇਨ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ।

ਲੁਧਿਆਣਾ (ਮੁਨੀਸ਼ ਵਰਮਾ)ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦੇਂਦੇ ਦੱਸਿਆ ਲੁਧਿਆਣਾ ਪੁਲਿਸ ਵਲੋ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਐਂਟੀ ਨਾਰਕੋਟਿਕ ਸੈੱਲ 1 ਦੀ ਟੀਮ ਨੇ ਥਾਣਾ ਸਲੇਮ ਟਾਬਰੀ ਏਰੀਆ ਚੋ 90 ਗ੍ਰਾਮ ਹੈਰੋਇਨ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ।ਪੱਤਰਕਾਰਾਂ ਨੂੰ ਜਾਣਕਾਰੀ ਦੇਂਦੇ ਦਸਿਆ ਕੇ ਐਂਟੀ ਨਾਰਕੋਟਿਕ ਸੈੱਲ 1 ਦੀ ਟੀਮ ਨੇ ਦੌਰਾਨੇ ਗਸ਼ਤ ਪੀਰੁ ਬੰਦਾ ਮੁਹੱਲਾ ਏਰੀਆ ਚੋ 1 ਦੋਸ਼ੀ ਜਿਸਦੀ ਪਛਾਣ ਸਮੀਰ ਉਰਫ ਘਰੁ ਵਜ਼ੋ ਹੋਈ ਹੈ ਜਿਸਦੀ ਤਲਾਸ਼ੀ ਦੌਰਾਨ ਉਸ ਪਾਸੋ 90 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਜਿਸਦੇ ਖ਼ਿਲਾਫ਼ ਥਾਣਾ ਸਲੇਮ ਟਾਬਰੀ ਚ ਮੁਕਦਮਾ ਦਰਜ ਕਰਾਇਆ ਗਿਆ ਅਤੇ ਦੋਸ਼ੀ ਨੂੰ ਉਕਤ ਮੁਕਦਮੇ ਚ ਗਿਰਫ਼ਤਾਰ ਕੀਤਾ ਗਿਆ।ਜਿਸਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a comment

Your email address will not be published. Required fields are marked *