ਐਡਵੋਕੇਟ ਕਿ੍ਪਾਲ ਸਿੰਘ ਜੰਡੀ ਦੀ ਯਾਦ ਵਿੱਚ ਪਹਿਲਾ ਸਵੈਂ ਇਛੁੱਕ ਖੂਨ ਦਾਨ ਕੈਂਪ ਲਗਾਇਆਂ ਗਿਆ

ਨਵਾਂ ਸ਼ਹਿਰ/ਔੜ (ਏ.ਐਲ.ਬਿਊਰੋ) ਪਿਛਲੇ ਦਿਨੀਂ ਬਲੱਡ ਬੈਂਕ ਨਵਾਂ ਸ਼ਹਿਰ ਵਿਖੇ ਐਡਵੋਕੇਟ ਕਿ੍ਪਾਲ ਸਿੰਘ ਜੰਡੀ ਜੀ ਦੀ ਯਾਦ ਵਿੱਚ ਪਹਿਲਾ ਸਵੈਂ ਇਛੁੱਕ ਖੂਨ ਦਾਨ ਕੈਂਪ ਲਗਾਇਆਂ ਗਿਆ। ਪ੍ਰੈਸ ਨੂੰ ਇਹ ਜਾਣਕਾਰੀ ਬੇਟੇ ਐਡਵੋਕੇਟ ਸ: ਜਸਪ੍ਰੀਤ ਸਿੰਘ ਬਾਜਵਾ ਜੀ ਨੇ ਦਿੱਤੀ ਤੇ ਉਨ੍ਹਾਂ ਕਿਹਾ ਖੂਨ ਦਾਨ ਕਰਨਾ ਇੱਕ ਬਹੁਤ ਹੀ ਮਹਾਨ ਕਾਰਜ ਹੈ ਖੂਨਦਾਨ ਕਰਨ ਵਾਲੇ ਦਾਨੀ ਕਿਸੇ ਲੋੜਮੰਦ ਨੂੰ ਨਵਾਂ ਜੀਵਨ ਦਿੰਦੇ ਨੇ ਕਿਸੇ ਨੂੰ ਜੀਵਨ ਦਾਨ ਦੇਣਾ ਬਹੁਤ ਹੀ ਮਹਾਨ ਦਾਨ ਹੈ ਤੇ ਖਾਸਕਰ ਆਪਣੇ ਪਿਆਰੀਆਂ ਨੂੰ ਸਦਾ ਲਈ ਯਾਦ ਰੱਖਣਾ ਤੇ ਉਨ੍ਹਾਂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਜੀਵਨ ਯਾਦਗਾਰੀ ਹੋ ਜਾਂਦਾ ਹੈ। ਏਸ ਮੋਕੇ ਤੇ ਸੰਗੀਤ ਸਭਾ ਨਵਾਂ ਸ਼ਹਿਰ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੇ ਖੂਨ ਦਾਨ ਕੈਂਪ ਲਈ ਹਰ ਪੱਖੋਂ ਬਹੁਤ ਹੀ ਸਹਿਯੋਗ ਦਿੱਤਾ ਹੈ ਤੇ ਖੂਨਦਾਨੀਆਂ ਨੂੰ ਖੂਨ ਦਾਨ ਕਰਨ ਲਈ ਬਹੁਤ ਹੀ ਪ੍ਰੇਰਿਤ ਕਰਕੇ ਏਸ ਕੈਂਪ ਨੂੰ ਸਫ਼ਲ ਬਣਾਇਆ ਹੈ ਇਸ ਸਮੇਂ ਐਡਵੋਕੇਟ ਕਿ੍ਪਾਲ ਸਿੰਘ ਜੰਡੀ ਜੀ ਦੇ ਪਰਿਵਾਰਕ਼ ਮੈਂਬਰ ਡਾ ਮਲਕੀਤ ਕੌਰ ਜੰਡੀ ਜੀ ਪ੍ਸਿੱਧ ਗੀਤਕਾਰ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਸੰਗੀਤ ਸਭਾ ਦੇ ਸਾਰੇ ਹੀ ਅਹੁਦੇਦਾਰ ਤੇ ਸਹਿਯੋਗੀ ਹਾਜ਼ਰ ਸੀ ਜਿਹਨਾਂ ਵਿੱਚ ਗਾਇਕ ਹਰਦੇਵ ਚਾਹਲ, ਦਿਲਵਰ ਜੀਤ ਦਿਲਵਰ, ਲਖਵਿੰਦਰ ਲੱਖਾਂ ਸੂਰਾਪੁਰੀਆ, ਗਾਇਕਾਂ ਪੂਨਮ ਬਾਲਾ, ਵਿਜੈ ਜੋਤੀ ਤੇ ਹੋਰ ਪੰਤਬੰਤੇ ਵੀ ਮੌਜੂਦ ਰਹੇ।
