ਐਨ.ਆਰ.ਆਈ ਸੰਘੇੜਾ ਪਰਿਵਾਰ ਨੇ ਕਰਵਾਇਆ ਸਰਕਾਰੀ ਐਲੀਮੈਂਟਰੀ ਸਕੂਲ ਸਾਦਿਕਪੁਰ ਦੇ ਕਮਰਿਆਂ ਦਾ ਨਵੀਨੀਕਰਨ

ਸ਼ਾਹਕੋਟ 24 ਫਰਵਰੀ (ਰਣਜੀਤ ਬਹਾਦੁਰ)ਪੰਜਾਬ ਵਿੱਚ ਜਦੋ ਕਦੇ ਵੀ ਸਿਖਿਆ ਸਹੂਲਤਾਂ ਦੇ ਖੇਤਰ ਵਿੱਚ ਕਿਸੇ ਵੀ ਤਰਾਂ ਦੀ ਮੱਦਦ ਦੀ ਜਰੂਰਤ ਪਈ ਹੈ ਤਾਂ ਸਰਕਾਰ ਤੋ ਪਹਿਲਾਂ ਹਮੇਸ਼ਾ ਐਨ ਆਰ ਆਈ ਲੋਕਾਂ ਨੇ ਵੱਧ ਚੜਕੇ ਮੱਦਦ ਕੀਤੀ। ਹਮੇਸ਼ਾ ਇਹ ਮਿਸਾਲ ਸ਼ਾਹਕੋਟ ਦੇ ਪਿੰਡ ਸਾਦਿਕ ਪੁਰ ਵਿੱਚ ਵੀ ਦੇਖੀ ਜਾ ਸਕਦੀ ਹੈ ਜਿਥੇ ਐਨ ਆਰ ਆਈ ਹਮੇਸ਼ਾ ਕੋਈ ਨਾਂ ਕੋਈ ਅਜਿਹਾ ਕੰਮ ਕਰਦੇ ਹੀ ਰਹਿੰਦੇ ਹਨ।ਸਰਕਾਰੀ ਐਲੀਮੈਟਰੀ ਸਕੂਲ ਸਾਦਿਕਪੁਰ ਵਿਖੇ ਐਨ ਆਰ ਆਈ ਸੰਘੇੜਾ ਪਰਿਵਾਰ ਵੱਲੋ ਸਕੂਲ ਦੇ ਕਮਰਿਆਂ ਦੇ ਨਵੀਨੀਕਰਨ ਦਾ ਕੰਮ ਆਰੰਭ ਕਰਵਾਇਆ ਗਿਆ। ਸਕੂਲ ਪਹੁੰਚਣ ਤੇ ਸਕੂਲ ਮੁਖੀ ਤੇਜਿੰਦਰ ਕੁਮਾਰ ਅਰੋੜਾ ਵੱਲੋ ਐਨ ਆਰ ਆਈ ਸੰਘੇੜਾ ਪਰਿਵਾਰ ਦੇ ਪਰਮਜੀਤ ਸਿੰਘ ਸੰਘੇੜਾ, ਸਵਰਨ ਸਿੰਘ ਸੰਘੇੜਾ ਅਤੇ ਹਰਦੀਪ ਸਿੰਘ ਸੰਘੇੜਾ ਨੂੰ ਜੀ ਆਇਆਂ ਕਿਹਾ ਗਿਆ। ਸਕੂਲ ਮੁਖੀ ਨੇ ਸੰਘੇੜਾ ਪਰਿਵਾਰ ਵੱਲੋ ਕੀਤੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਅੱਗੋਂ ਤੋ ਵੀ ਸਕੂਲ ਦੇ ਬੱਚਿਆਂ ਦੀ ਮੱਦਦ ਕਰਨ ਦੀ ਆਸ ਪ੍ਰਗਟ ਕੀਤੀ।ਇਸ ਮੌਕੇ ਹੋਰਨਾਂ ਤੋ ਇਲਾਵਾ ਨੰਬਰਦਾਰ ਜਸਵਿੰਦਰ ਸਿੰਘ, ਮਨਮੀਤ ਸਿੰਘ, ਕਰਮ ਸਿੰਘ, ਹੈਡ ਟੀਚਰ ਤਜਿੰਦਰ ਅਰੋੜਾ, ਹੈਡ ਟੀਚਰ ਸੁਰਜੀਤ ਸਿੰਘ, ਹੈਡ ਟੀਚਰ ਮੀਨਾ ਰਾਣੀ, ਮੈਡਮ ਰਾਜਵਿੰਦਰ ਕੌਰ, ਚੇਅਰਪਰਸਨ ਪਰਮਿੰਦਰ ਕੌਰ, ਮੈਡਮ ਹਰਪਾਲ ਕੌਰ, ਰਮਨਦੀਪ ਕੌਰ, ਰਨਦੀਪ ਕੌਰ,ਕੁਲਦੀਪ ਕੌਰ ਅਤੇ ਕੁਲਵੰਤ ਕੌਰ ਆਦਿ ਹਾਜਰ ਸਨ।ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋ ਐਨ ਆਰ ਆਈ ਸੰਘੇੜਾ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਉਨਾਂ ਦਾ ਸਨਮਾਨ ਕੀਤਾ ਗਿਆ।
