ਐਮ.ਐਲ.ਏ ਮੈਡਮ ਇੰਦਰਜੀਤ ਕੌਰ ਦੀ ਮੌਜੂਦਗੀ ਵਿੱਚ ਮੁਹੱਲਾ ਗੋਂਸ ਦੇ ਨਿਵਾਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਆਮ ਆਦਮੀ ਪਾਰਟੀ ਸਿਟੀ ਨਕੋਦਰ ਨੂੰ ਉਸ ਵਕਤ ਮਜਬੂਤੀ ਮਿਲੀ ਜਦੋਂ ਮੁਹੱਲਾ ਗੋਂਸ ਦੇ ਨਿਵਾਸੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਹ ਸ਼ਮੂਲੀਅਤ ਮੁੱਹਲਾ ਗੋਂਸ ਦੇ ਨਿਵਾਸੀ ਧਰਮਿੰਦਰ ਭਗਤ ਜੀ ਦੀ ਅਨਥਕ ਮਿਹਨਤ ਸਦਕਾ ਹੋ ਸਕਿਆ ਕਿਉਂਕਿ ਉਸ ਨੇ ਆਪਣੇ ਮੁਹੱਲਾ ਨਿਵਾਸੀ ਪ੍ਰੇਰਿਤ ਕੀਤਾ ਕਿ ਮਾਨ ਸਰਕਾਰ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਮੌਕੇ ਉੱਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਮੁਹੱਲਾ ਨਿਵਾਸੀਆਂ ਨੂੰ ਯਕੀਨ ਦਵਾਇਆ ਕਿ ਤੁਹਾਡੇ ਮੁਹੱਲੇ ਦੀ ਹਰ ਇੱਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਮੈਡਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2022 ਦੀ ਵਿਧਾਨ ਸਭਾ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਹਰ ਇੱਕ ਵਾਅਦਾ ਸਰਕਾਰ ਪੂਰਾ ਕਰ ਰਹੀ ਹੈ ਇਸ ਮੌਕੇ ਤੇ ਅਸ਼ਵਨੀ ਕੁਮਾਰ ਬਿੱਟੂ ਨੇ ਇਸ ਮੀਟਿੰਗ ਨੂੰ ਸਫਲ ਬਣਾਉਣ ਵਾਸਤੇ ਧਰਮਿੰਦਰ ਭਗਤ ਜੀ ਦਾ ਸਾਥ ਦਿੱਤਾ ਤਾਂ ਹੀ ਇਹ ਮੀਟਿੰਗ ਸਫਲ ਹੋ ਸਕੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਨਿਵਾਸੀ ਇਸ ਤਰ੍ਹਾਂ ਹਨ ਧਰਮਿੰਦਰ ਭਗਤ ਰਾਜ ਕੁਮਾਰ ਭਗਤ ਜਗਦੀਸ਼ ਭਗਤ ਹਰੀਸ਼ ਭਗਤ ਮਹਿੰਦਰ ਪਾਲ ਰੋਸ਼ਨ ਲਾਲ ਵਿਜੈ ਭਗਤ ਦਿਨੇਸ਼ ਭਗਤ ਸੰਜੀਵ ਧੀਰ ਸ਼ਾਮਾ ਧੀਰ ਸਨੀਤਾ ਭਗਤ ਆਸ਼ੂ ਭਗਤ ਸੁਨੀਤਾ ਕਿਰਨਾ ਨੀਲਮ ਰਿਦਮ ਸੋਮਾ ਰਾਣੀ ਆਰਤੀ ਰਾਜੂ ਅਤੇ ਕਮਲੇਸ਼ ਆਦਿ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਨਾਲ ਦੀ ਨਕੋਦਰ ਟੀਮ ਜਿਸ ਵਿੱਚ ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਜਸਵੀਰ ਧੰਜਲ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਬਿੱਟੂ ਬੋਬੀ ਸ਼ਰਮਾ ਰਜਿੰਦਰ ਕੁਮਾਰ ਕਾਕੂ ਸੋਢੀ ਸਹੋਤਾ ਆਦਿ ਹਾਜ਼ਰ ਸਨ।
