ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਨੇ ਡੋਰ ਟੂ ਡੋਰ ਰਾਸ਼ਨ ਵੰਡਣ ਸਕੀਮ ਨੂੰ ਦਿੱਤੀ ਹਰੀ ਝੰਡੀ

ਹਲਕਾ ਨਕੋਦਰ ਦੇ ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਡੋਰ ਟੂ ਡੋਰ ਰਾਸ਼ਨ ਵੰਡਣ ਦੀ ਸਕੀਮ ਦੀ ਪਿੰਡ ਬੀਰ ਵਿੱਚ ਸ਼ੁਰੂਆਤ ਕੀਤੀ ।ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਆਟੇ ਤੇ ਦਾਲ ਵਾਲੀ ਸਕੀਮ ਨੂੰ ਬੇਹਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਆਟਾ ਦਾਲ ਸਕੀਮ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਬੜੇ ਲੰਬੇ ਸਮੇਂ ਤੋਂ ਇਹ ਟੀਚਾ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਮਾਨ ਸਰਕਾਰ ਨੇ ਇਹ ਟੀਚਾ ਪ੍ਰਾਪਤ ਕਰਨ ਵਾਸਤੇ ਕੋਰਟਾਂ ਦਾ ਵੀ ਸਾਹਮਣਾ ਕੀਤਾ ਹੈ ਤੇ ਵਿਰੋਧੀ ਧਿਰਾਂ ਦੇ ਜੋ ਪਾਰਟੀਆਂ ਸਨ ਉਹਨਾਂ ਨੇ ਵੀ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਰਸਤੇ ਵਿੱਚ ਕਾਫੀ ਰੋੜੇ ਅਟਕਾਏ ਸਨ। ਪਰ ਮਾਨ ਸਾਹਿਬ ਨੂੰ ਜੋ ਕੰਮ ਸਹੀ ਲੱਗਦਾ ਹੈ ਉਸ ਕੰਮ ਨੂੰ ਹਰ ਹਾਲਤ ਵਿੱਚ ਪੂਰਾ ਕਰਦੇ ਹਨ। ਇਸ ਤਰ੍ਹਾਂ ਡੋਰ ਟੂ ਡੋਰ ਕਣਕ ਅਤੇ ਆਟੇ ਦੀ ਸਪਲਾਈ ਦੀ ਸ਼ੁਰੂਆਤ ਕੀਤੀ ਗਈ ਹੈ ।ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਦੱਸਿਆ ਕਿ ਇਹ ਆਪਣੀ ਚੋਇਸ ਹੈ ਕਿ ਜੇ ਕੋਈ ਆਟਾ ਲੈਣਾ ਚਾਹੁੰਦਾ ਹੈ ਉਹ ਆਟਾ ਲੈ ਸਕਦਾ ਹੈ ਜੇ ਕੋਈ ਕਣਕ ਲੈਣਾ ਚਾਹੁੰਦਾ ਹੈ ਉਹ ਕਣਕ ਵੀ ਲੈ ਸਕਦਾ ਹੈ। ਇਹ ਸਕੀਮ ਅੱਜ ਬੀਰ ਪਿੰਡ ਤੋਂ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਮਾਰਕਫੈਡ ਟੀਮ ਦਾ ਵੀ ਬਹੁਤ ਧੰਨਵਾਦ ਕੀਤਾ। ਇਸ ਮੌਕੇ ਤੇ ਇਹ ਵੀ ਕਿਹਾ ਕਿ ਜਿਹਨਾਂ ਦੇ ਪਹਿਲਾਂ ਨੀਲੇ ਕਾਰਡ ਕੱਟੇ ਗਏ ਸਨ ਉਹਨਾਂ ਨੂੰ ਵੀ ਇਹ ਸਕੀਮ ਦਾ ਪੂਰਾ ਲਾਭ ਮਿਲੇਗਾ। ਕੱਟੇ ਗਏ ਨੀਲੇ ਕਾਰਡ ਬਹਾਲ ਹੋ ਚੁੱਕੇ ਹਨ। ਇਸ ਮੌਕੇ ਤੇ ਮੈਡਮ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਹਨਾ ਨੂੰ ਇਸ ਸਕੀਮ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੂੰ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ। ਪਰ ਜੋ ਲੋਕ ਨੂੰ ਇਸ ਸਕੀਮ ਦੀ ਜਰੂਰਤ ਨਹੀਂ ਹੈ ਉਹਨਾਂ ਨੂੰ ਇਹ ਸਕੀਮ ਨੂੰ ਸਰੰਡਰ ਕਰ ਦੇਣਾ ਚਾਹੀਦਾ ਹੈ। ਤਾਂ ਕਿ ਇਸ ਸਕੀਮ ਦਾ ਲਾਭ ਹਰ ਇੱਕ ਜਰੂਰਤਮੰਦ ਤੱਕ ਪਹੁੰਚਾਇਆ ਜਾ ਸਕੇ। ਮੈਂ ਚਾਹੁੰਦੀ ਹਾਂ ਕਿ ਨੀਲੇ ਕਾਰਡ ਸਰੰਡਰ ਕਰਨ ਦੀ ਸਕੀਮ ਨੂੰ ਮੇਰੇ ਹਲਕੇ ਤੋਂ ਹੀ ਸ਼ੁਰੂ ਕੀਤਾ ਜਾਵੇ। ਇਹ ਉਹਨਾਂ ਵਾਸਤੇ ਮਾਨ ਸਨਮਾਨ ਦੀ ਵੀ ਗੱਲ ਹੋਵੇਗੀ।
