ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਨਕੋਦਰ ਦੇ ਵਿਕਾਸ ਦੇ ਕਾਰਜਾਂ ਦੇ ਕੀਤੇ ਉਦਘਾਟਨ

ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਸ਼ਹਿਰ ਨਕੋਦਰ ਵਿੱਚ ਚੱਲ ਰਹੇ ਤੇ ਨਵੇਂ ਵਿਕਾਸ ਦੇ ਕਾਰਜਾਂ ਦੇ ਉਦਘਾਟਨ ਤੇ ਨੀਹ ਪੱਥਰ ਰੱਖੇ ਜਿਵੇਂ ਕਿ ਸਰਕ ਪਰ ਰੋਡ ਨੇੜੇ ਨੈਸ਼ਨਲ ਕਾਲਜ ,ਸ਼ੰਕਰ ਗਾਰਡਨ ਕਲੋਨੀ ਵਾਲੀ ਗਲੀ ,ਬਸਤੀ ਬਾਜੀਗਰਾਂ ਰੋਡ, ਡਾਕਟਰ ਅੰਬੇਦਕਰ ਨਗਰ ਵਾਲੀ ਗਲੀ , ਨੇੜੇ ਡਾਕਟਰ ਅੰਬੇਦਕਰ ਪ੍ਰਾਇਮਰੀ ਸਕੂਲ ਨਕੋਦਰ ,ਮੁਹਲਾ ਰਵਿਦਾਸਪੁਰਾ ,ਮੁਹੱਲਾ ਰੇੜਵਾਂ ਵਾਲੀ ਸੜਕ ,ਡਾਕਟਰ ਪਾਲ ਵਾਲੀ ਸੜਕ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਉੱਤੇ ਪੂਰਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਨੇਤਾ ਜੀ ਵੀ ਨਾਲ ਸਨ। ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਨਕੋਦਰ ਦੇ ਵਿੱਚ ਕਈ ਵਿਕਾਸ ਕੰਮ ਸ਼ੁਰੂ ਕੀਤੇ ਜਾ ਰਹੇ ਹਨ ਕੁਝ ਕੁਝ ਕੰਮ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਇਹ ਕੰਮ ਸ਼ਹਿਰ ਤੇ ਹਰ ਮਹੱਲੇ ਅਤੇ ਗਲੀਆਂ ਵਿੱਚ ਸ਼ੁਰੂ ਕੀਤੇ ਗਏ ਹਨ। ਇਹਨਾਂ ਵਿਕਾਸ ਦੇ ਕੰਮਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਕੁਝ ਕੰਮ ਪਹਿਲਾਂ ਹੀ ਗਲੀਆਂ ਤੇ ਸੜਕਾਂ ਤੇ ਪੂਰੇ ਹੋ ਚੁੱਕੇ ਹਨ। ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਕਿ ਮੈਨੂੰ ਪੂਰੀ ਤਸੱਲੀ ਹੈ ਕਿ ਮੈਂ ਇਲੈਕਸ਼ਨ ਦੇ ਟਾਈਮ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਮੈਂ ਇੱਕ-ਇੱਕ ਕਰਕੇ ਵਾਧੇ ਪੂਰੇ ਕਰ ਰਹੀ ਹਾਂ। ਮੈਡਮ ਜੀ ਨੇ ਇਹ ਵੀ ਦੱਸਿਆ ਕਿ ਅੱਜ ਜੋ ਕੰਮ ਦਾ ਕੰਮਾਂ ਦੇ ਉਦਘਾਟਨ ਹੋਏ ਹਨ ਉਹਨਾਂ ਦੀ ਕੁੱਲ ਰਕਮ ਕਰੋੜ ਡੇਢ ਕਰੋੜ ਰੁਪਿਆ ਹੈ। ਬਾਕੀ ਇਸ ਮੌਕੇ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਨਕੋਦਰ ਸ਼ਹਿਰ ਦੀ ਟੀਮ ਜਿਸ ਵਿੱਚ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ,ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਨਰੇਸ਼ ਕੁਮਾਰ ਸੀਨੀਅਰ ਆਗੂ ਨਰਿੰਦਰ ਸ਼ਰਮਾ ਸੀਨੀਅਰ ਆਗੂ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸਸੀ ਐਸਟੀ ਵਿੰਗ ,ਅਸ਼ਵਨੀ ਕੋਹਲੀ ਸਾਬਕਾ ਨਗਰ ਕੌਂਸਲ ਵਾਈਸ ਪ੍ਰਧਾਨ ,ਸੁਖਵਿੰਦਰ ਗਡਵਾਲ ਸੀਨੀਅਰ ਆਗੂ ਹਿਮਾਂਸ਼ੂ ਜੈਨ, ਗੁਰਿੰਦਰ ਸਿੰਘ ਸ਼ੈਪੀ ,ਸੰਜੀਵ ਅਹੁ ਜਾ ਸੀਨੀਅਰ ਆਗੂ ,ਡਾਕਟਰ ਜੀਵਨ ਸੋਹਤਾ ਪਮਾ ਗਿੱਲ ,ਮੰਗਤ ਰਾਏ, ਕਰਨ ਸ਼ਰਮਾ, ਬੋਬੀ ਸ਼ਰਮਾ, ਮਨੀ ਮਹਿੰਦਰ ਯੁਵਾ ਆਗੂ ,ਅਮਰੀਕ ਸਿੰਘ ਥਿੰਧ ਨਗਰ ਕੌਂਸਲਰ ,ਸਾਕਸ਼ੀ ਸ਼ਰਮਾ , ਗੁਰਿੰਦਰ ਸਿੰਘ ਕਲਸੀ, ਹੈਪੀ ਸ਼ਰਮਾ, ਮੋਹਨ ਸਿੰਘ ਟੱਕਰ , ਵਿੱਕੀ ਭਗਤ , ਸਨੀ ਨਿਜਰ ,,ਜਗਰੂਪ ਸਿੰਘ ਐਡਵੋਕੇਟ,ਸੋਹਣ ਲਾਲ ਜੇਪੀ ,ਬੀਕੇ ਸਾਬਕਾ ਨਗਰ ਕੌਂਸਲਰ, ਤਰਨਪ੍ਰੀਤ ਸਿੰਘ ਆਦੀ ਹਾਜਰ ਸਨ
