ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੈਬਿਨਟ ਮੀਟਿੰਗ ਚ ਲੈ ਗਏ ਫੈਸਲਾਂ ਦੀ ਸਲਾਘਾ ਕੀਤੀ

ਨਕੋਦਰ ਦੇ ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਜੋ ਕੱਲ ਦੀ ਕੈਬਨਿਟ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਉਹਨਾਂ ਦੀ ਸ਼ਲਾਗਾ ਕੀਤੀ ਹੈ। ਇਸ ਮੌਕੇ ਉੱਤੇ ਪ੍ਰੈਸ ਨੂੰ ਨੋਟ ਜਾਰੀ ਕਰਦੇ ਹੋਏ ਕਿਹਾ ਕੀ ਇਹ ਫੈਸਲੇ ਜਿਹਨਾਂ ਵਿੱਚ ਨੀਲੇ ਕਾਰਡ ਕੱਟੇ ਗਏ ਸਨ 10 ਲੱਖ 77,000 ਨੀਲੇ ਕਾਰਡ ਮੁੜ ਬਹਾਲ ਹੋਣਗੇ। ਇਸ ਤੋਂ ਇਲਾਵਾ ਰਾਸ਼ਨ ਦੀ ਹੋਮ ਡਿਲੀਵਰੀ ਹੋਵੇਗੀ। ਫਰਿਸ਼ਤੇ ਸਕੀਮ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਫੌਜੀਆਂ ਦੀ ਵਿਧਵਾਵਾਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਕਰਕੇ 6000 ਤੋਂ 10,000 ਕਰ ਦਿੱਤਾ ਗਿਆ ਹੈ। ਅਤੇ ਐਸ.ਐਸ.ਐਫ ਦੀ ਲੰਚਿੰਗ ਕੀਤੀ ਜਾਵੇਗੀ। ਇੱਕ ਹੋਰ ਮੰਗ ਜੋ ਕੀ 26 ਜਨਵਰੀ ਤੋਂ ਸਾਰੇ ਹਸਪਤਾਲਾਂ ਵਿੱਚ ਫਰੀ ਦਵਾਈ ਦਿੱਤੀ ਜਾਵੇਗੀ ਅਤੇ ਇੱਕ ਵੱਡਾ ਫੈਸਲਾ ਕਰਦੇ ਹੋਏ ਟੀਚਰਾਂ ਦੀ ਟ੍ਰਾਂਸਫਰਾਂ ਨੂੰ ਸੌਖਾ ਕਰ ਦਿੱਤਾ ਗਿਆ ਹੈ। ਇਹ ਮੰਗਾ ਪੁਰਾਣੀਆਂ ਸਰਕਾਰਾਂ ਦੇ ਟਾਈਮ ਤੋਂ ਕਾਫੀ ਲੰਬੇ ਸਮੇਂ ਤੱਕ ਲਟਕਦੀਆਂ ਆ ਰਹੀਆਂ ਸਨ। ਪਰ ਪੁਰਾਣੀਆਂ ਸਰਕਾਰਾਂ ਨੇ ਇਹਨਾਂ ਮੰਗਾਂ ਨੂੰ ਅਣਗੋਲਿਆ ਕੀਤਾ ਹੋਇਆ ਸੀ। ਇਹਨਾਂ ਮੰਗਾਂ ਵੱਲ ਪੁਰਾਣੀਆਂ ਸਰਕਾਰਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੋ ਵੀ ਇਹ ਮੰਗਾਂ ਹਨ ਪੰਜਾਬ ਵਿੱਚ ਸਾਡੀ ਸਰਕਾਰ ਆਉਣ ਤੇ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਦੱਸਿਆ ਕਿ ਮਾਨ ਸਰਕਾਰ ਹਰ ਇੱਕ ਗਰੰਟੀ ਅਤੇ ਕੀਤੇ ਹੋਏ ਵਾਅਦੇ ਪੂਰੇ ਕਰ ਰਹੀ ਹੈ। ਕਿਉਂਕਿ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਕੈਬਨਿਟ ਮੀਟਿੰਗ ਚ ਲਏ ਗਏ ਫੈਸਲਿਆਂ ਦਾ ਪੰਜਾਬ ਦੀ ਜਨਤਾ ਨੂੰ ਭਰਪੂਰ ਫਾਇਦਾ ਮਿਲੇਗਾ । ਇਸ ਮੋਕੇ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ,ਪ੍ਰਦੀਪ ਸ਼ੇਰਪੁਰ ਬਲਾਕ ਪ੍ਰਧਾਨ ,ਅਸ਼ਵਨੀ ਕੋਹਲੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ ,ਸ਼ਾਂਤੀ ਸਰੂਪ ਜਿਲਾ ਸਕੱਤਰ ਐਸਸੀ ਐਸਟੀ ਵਿੰਗ ,ਨਰੇਸ਼ ਕੁਮਾਰ ਸੀਨੀਅਰ ਆਗੂ ,ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ ,ਸੁਖਵਿੰਦਰ ਗਡਵਾਲ ,ਹਿਮਾਂਸ਼ੂ ਜੈਨ ,ਬੋਬੀ ਸ਼ਰਮਾ,ਬਲਦੇਵ ਸਹੋਤਾ ਸੀਨੀਅਰ ਆਗੂ ,ਜਸਵੀਰ ਸਿੰਘ ਸ਼ੰਕਰ ਮੈਂਬਰ ਲੇਬਰ ਵੈਲਫੇਅਰ ਬੋਰਡ ,ਸੰਜੀਵ ਅਹੂਜਾ ਮਣੀ ਮਹਿੰਦਰੂ ਆਪ ਯੁਵਾ ਆਗੂ ਅਮਿਤ ਅਹੂਜਾ ,ਨਰਿੰਦਰ ਸ਼ਰਮਾ ਸੀਨੀਅਰ ,ਜਤਿੰਦਰ ਸਿੰਘ ਟਾਹਲੀ ,ਸੰਦੀਪ ਸਿੰਘ ਸੋਢੀ ,ਅਮਿਤ ਕਨਵਰ ਆਦਿ ਹਾਜ਼ਰ ਸਨ ।
